ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ ਦੀ ਅਗਵਾਈ ‘ਚ ਹੋਈ ਸ਼ੋਕ ਸਭਾ

ਮੋਗਾ, 21 ਮਈ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੇ ਅਚਾਨਕ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਦੀ ਖ਼ਬਰ ਨਾਲ ਸਮੁੱਚੇ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਸੋਗ ਦੀ ਲਹਿਰ ਹੈ।
ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ ਦੀ ਅਗਵਾਈ ਵਿਚ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ਅਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਲਈ ਹੋਈ ਸ਼ੋਕ ਸਭਾ ‘ਚ ਵਾਈਸ ਪ੍ਰਧਾਨ ਐਡਵੋਕੇਟ ਓਂਕਾਰ ਸਿੰਘ ਸਿੱਧੂ , ਸਕੱਤਰ ਐਡਵੋਕੇਟ ਸ਼ਾਮ ਲਾਲ, ਵਿੱਤ ਸਕੱਤਰ ਐਡਵੋਕੇਟ ਜਤਿੰਦਰ ਸਿੰਘ ਮੋੜ, ਜਨਰਲ ਸਕੱਤਰ ਐਡਵੋਕੇਟ ਜੈ ਗੋਇਲ, ਲਾਇਬਰੇਰੀ ਇੰਚਾਰਜ ਐਡਵੋਕੇਟ ਇਕਬਾਲਪ੍ਰੀਤ ਸਿੰਘ,  ਕਾਰਜਕਾਰਨੀ ਮੈਂਬਰ ਐਡਵੋਕੇਟ ਸੁਨੀਲ ਗਰਗ ਅਤੇ ਕਾਰਜਕਾਰਨੀ ਮੈਂਬਰ ਐਡਵੋਕੇਟ ਨਵੀਨ ਕੁਮਾਰ ਪਲਤਾ ਵੱਲੋਂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਿਆ । ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ ਵੱਲੋੋਂ ਜਾਰੀ ਕੀਤੇ ਪ੍ਰੈਸ ਨੋਟ ਮੁਤਾਬਕ ਮੋਗਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਜਥੇਦਾਰ ਤੋਤਾ ਸਿੰਘ ਦੇ ਸਨਮਾਨ ਵਿਚ ਅੱਜ ਦੇ ਸਮੁੱਚੇ ਕੰਮਕਾਜ ਮੁਲਤਵੀ ਕੀਤਾ ਗਿਆ ਹੈ। ਉਹਨਾਂ ਜਥੇਦਾਰ ਤੋਤਾ ਸਿੰਘ ਦੇ ਤੁਰ ਜਾਣ ਨੂੰ ਪੰਜਾਬ ਅਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। 
ਸ਼ੋਕ ਸਭਾ ਦੌਰਾਨ ਐਡਵੋਕੇਟ ਖੁਸ਼ਵਿੰਦਰਪਾਲ ਸਿੰਘ ਗਿੱਲ, ਐਡਵੋਕੇਟ ਹਰਪਾਲ ਸਿੰਘ, ਐਡਵੋਕੇਟ ਰੁਪਿੰਦਰ ਸਿੰਘ ਬਰਾੜ, ਐਡਵੋਕੇਟ ਚਮਕੌਰ ਸਿੰਘ ਬਰਾੜ, ਐਡਵੋਕੇਟ ਰਾਜਪਾਲ ਸ਼ਰਮਾ, ਐਡਵੋਕੇਟ ਕੁਲਵਿੰਦਰ ਕੁਮਾਰ ਸ਼ਰਮਾ, ਐਡਵੋਕੇਟ ਡੇਵਿਡ ਅਗਰਵਾਲ, ਐਡਵੋਕੇਟ ਅਮੰਗ ਚੋਪੜਾ, ਐਡਵੋਕੇਟ ਤਰੰਗ ਚੋਪੜਾ, ਐਡਵੋਕੇਟ ਅਸ਼ਵਨੀ ਕੁਮਾਰ, ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਹੋਰ ਸਨਮਾਨਯੋਗ ਬਾਰ ਕੌਂਸਲ ਦੇ ਮੈਂਬਰ ਹਾਜ਼ਰ ਸਨ।