ਆਮ ਆਦਮੀ ਪਾਰਟੀ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਦੇ ਮੋਗਾ ਪਹੁੰਚਣ ’ਤੇ ਵਿਧਾਇਕਾ ਡਾ: ਅਮਨਦੀਪ ਅਰੋੜਾ ਨੇ ਕੀਤਾ ਨਿੱਘਾ ਸਵਾਗਤ

ਮੋਗਾ, 20 ਮਈ( ਜਸ਼ਨ) ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਮੋਗਾ ਵਿੱਖੇ ਜਿਲ੍ਹਾ ਮੋਗਾ ਦੀਆਂ ਮਹਿਲਾਵਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਉਹਨਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਕਰਨ ਲਈ ਮਹਿਲਾਵਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਸੀਂ ਸੱਭ ਨਾਰੀ ਸ਼ਕਤੀ ਭੈਣਾਂ ਨੇ ਇਹਨਾਂ ਰਿਵਾਇਤੀ ਪਾਰਟੀਆਂ ਦੀ ਜੰਗ ਵਿੱਚ ਸਾਬਤ ਕਰ ਦਿੱਤਾ ਕਿ ਜੋ ਔਰਤਾਂ ਚਾਹੁਣ ਤੇ ਤਖਤਾਂ ਪਲਟ ਸਕਦੀਆਂ ਹਨ। ਤੁਸੀਂ ਸੱਭ ਨੇ ਦਿਲੋਂ ਸਹਿਯੋਗ ਦਿੱਤਾ ਹੈ। ਤੁਹਾਡੀ ਗਰਾਉਂਡ ਲੇਬਲ ਤੇ ਕੀਤੀ ਮਿਹਨਤ ਸਦਕਾ ਹੀ ਇਨੀ ਵੱਡੀ ਜਿੱਤ ਹਾਸਲ ਹੋ ਸਕੀ ਹੈ।  ਮੋਗਾ ਤੋਂ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਨੇ ਸੰਬੋਧਨ ਕਰਦੇ ਕਿਹਾ ਕਿ ਔਰਤ ਉਸ ਸ਼ਕਤੀ ਦਾ ਨਾਂ ਹੈ ਜੋ ਇਕ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿਚ ਸਾਰਿਆਂ ਨੂੰ ਸੁੱਖ ਦੇਣ ਲਈ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੰਦੀ ਹੈ। ਸਦੀਆਂ ਤੋਂ ਹੀ ਭਾਰਤ 'ਚ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ। ਘਰ ਦੀ ਰਸੋਈ ਤੋਂ ਲੈ ਕੇ ਪਰਿਵਾਰ ਦੇ ਹਰ ਮੈਂਬਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਸੰਭਾਲਣ ਕਾਰਣ ਉਸਨੂੰ 'ਅੰਨਪੂਰਨਾ ਅਤੇ ਗ੍ਰਹਿ ਲਕਸ਼ਮੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਉਹਨਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦਿੱਤੇ ਯੋਗਦਾਨ ਲਈ ਮਹਿਲਾਵਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕੌਂਸਲਰ ਸਰਬਜੀਤ ਕੌਰ, ਰਿੰਪੀ ਗਰੇਵਾਲ, ਕਮਲਜੀਤ ਕੌਰ, ਪੂਨਮ ਨਾਰੰਗ, ਸੋਨੀਆ ਢੰਡ, ਕਿਰਨ ਹੁੰਦਲ ਅਤੇ ਹੋਰ ਆਪ ਮਹਿਲਾ ਆਗੂ ਸ਼ਾਮਿਲ ਸਨ।