ਸਰਕਾਰੀ ਡਿਸਪੈਂਸਰੀ ਤੋਂ ਕਬਜਾ ਛੁਡਾਉਣ ਗਈ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਦਫਤਰ ਅੱਗੇ ਧਰਨਾ ਮੰਦਭਾਗੀ ਘਟਨਾ:- ਪਿਆਰਾ ਸਿੰਘ ਬੱਧਨੀ
ਮੋਗਾ, 19 ਮਈ (ਜਸ਼ਨ): ਅੱਜ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡ ਮੋਠਾਂ ਵਾਲੀ ਵਿੱਖੇ ਸਰਕਾਰੀ ਡਿਸਪੈਂਸਰੀ ਦੀ ਵਿਸਿਟ ਕੀਤੀ ਗਈ ਸੀ ਜਿੱਥੇ ਦੇਖਣ ਚ' ਮਜੂਦਾ ਸਰਪੰਚ ਹਰਨੇਕ ਸਿੰਘ ਵੱਲੋਂ ਤੂੜੀ ਦਾ ਕੁਪ ਬਣਾ ਕੇ ਕਬਜਾ ਕੀਤਾ ਹੋਇਆ ਸੀ। ਵਿਧਾਇਕਾਂ ਅਰੋੜਾ ਵੱਲੋਂ ਸਰਪੰਚ ਸਾਬ ਨੂੰ ਬੇਨਤੀ ਕੀਤੀ ਗਈ ਕਿ ਇਸ ਜਗ੍ਹਾ ਨੂੰ 31 ਮਈ ਤੱਕ ਖਾਲੀ ਕਰਦਿਓ ਨਹੀਂ ਤਾਂ ਸਰਕਾਰ ਕਾਰਵਾਈ ਕਰੇਗੀ। ਇਸ ਨੂੰ ਦੇਖਦੇ ਹੋਏ ਸਰਪੰਚ, ਉਸਦੇ ਬੇਟੇ ਅਤੇ ਪਰਿਵਾਰ ਵੱਲੋਂ ਮੰਦੀ ਸ਼ਬਦਾਵਲੀ ਵਰਤੀ ਗਈ। ਇੱਥੇ ਹੀ ਬਸ ਨਹੀਂ ਸਰਪੰਚ ਦੇ ਬੇਟੇ ਨੇ ਆਵਦੇ ਘਰੋਂ ਡਾਂਗ ਕਢ ਕੇ ਹਮਲੇ ਦੀ ਧਮਕੀ ਕੋਸ਼ਿਸ਼ ਕੀਤੀ। ਇਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਸਰਪੰਚ ਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ।ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨਜਾਇਜ ਕਬਜੇ ਵਾਲਿਆ ਨੂੰ ਸਖ਼ਤ ਹਦਾਇਤ ਦਿੰਦੇ ਹੋਏ ,ਅਪੀਲ ਕੀਤੀ ਗਈ ਹੈ ਕਿ 31 ਮਈ ਤੱਕ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ 31 ਮਈ ਤੋਂ ਬਾਅਦ ਸਰਕਾਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਆਰਾ ਸਿੰਘ ਨੇ ਦਸਿਆ ਕਿ ਇਸ ਤਰਾਂ ਨਜਾਇਜ ਕਬਜਿਆਂ ਨੂੰ ਛਡਾਉਣ ਗਏ ਐਮ. ਐਲ. ਏ. ਅਮਨਦੀਪ ਕੌਰ ਅਰੋੜਾ ਦੇ ਦਫਤਰ ਅੱਗੇ ਧਰਨਾ ਵਿਰੋਧੀਆਂ ਵੱਲੋਂ ਰਾਜਨੀਤੀ, ਅਤੇ ਲੋਕਾਂ ਨੂੰ ਉਕਸਾਕੇ ਉਹਨਾਂ ਦੇ ਨਾਂ ਤੇ ਰਾਜਨੀਤੀ ਕਰ ਰਹੇ ਹਨ। ਜਦੋਂ ਵੀ ਕਿਸੇ ਜਗਾ ਤੋਂ ਨਜਾਇਜ ਕਬਜਾ ਛੁਡਾਇਆ ਜਾਂਦਾ ਹੈ ਤਾਂ ਨਜਾਇਜ ਕਬਜੇ ਕਰਨ ਵਾਲੇ ਰੌਲਾ ਤਾਂ ਪਾਉਦੇ ਹੀ ਹੁੰਦੇ ਆ। ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਨਾਜਾਇਜ਼ ਕਬਜਿਆਂ ਵਿਰੁੱਧ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਗਏ ਭਾਵੇਂ ਉਹ ਕਾਂਗਰਸ ਜਾਂ ਅਕਾਲੀ ਦਲ ਦੀਆਂ ਸਰਕਾਰਾਂ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਲਈ ਤੁਹਾਡੀ ‘ ਸਿਆਸੀ ਇੱਛਾ’ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਹਿੱਤ ਵਿੱਚ ਨਾਜਾਇਜ਼ ਕਬਜ਼ੇ ਹਟਾਏ ਜਾ ਸਕਦੇ ਹਨ।ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਨਿਯਮਾਂ ਅਨੁਸਾਰ ਮੁੜ ਵਾਹੀ ਲਈ ਦਿੱਤਾ ਜਾਵੇਗਾ ਜਦਕਿ ਵਪਾਰਕ ਜ਼ਮੀਨਾਂ ਨੂੰ ਵਪਾਰਕ ਵਰਤੋਂ ਦੇ ਨਾਲ-ਨਾਲ ਮਾਰਕਿਟ ਆਦਿ ਬਣਾ ਕੇ ਸਰਕਾਰ ਦੀ ਆਮਦਨੀ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਜ਼ਮੀਨਾਂ ਵੇਚੀਆਂ ਜਾ ਸਕਦੀਆਂ ਹੋਣਗੀਆਂ ਉਨ੍ਹਾਂ ਨੂੰ ਵੇਚ ਕੇ ਸਰਕਾਰੀ ਖ਼ਜਾਨੇ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ. ਐਮ. ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮੋਹਾਲੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਪਟਿਆਲਾ, ਜਲੰਧਰ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤੀ ਜ਼ਮੀਨਾਂ ਕਬਜਿਆਂ ਤੋਂ ਮੁਕਤ ਕਰਵਾਈਆਂ ਗਈਆਂ ਹਨ ਅਤੇ ਬਾਕੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਆਉਂਦੇ ਦਿਨਾਂ ਵਿੱਚ ਹੋਰ ਜ਼ੋਰ ਫੜਨ ਜਾ ਰਹੀ ਹੈ। ਇਸ ਸਮੇ ਉਹਨਾਂ ਨਾਲ ਅਮਨ ਰਖਰਾ, ਜਗਰੂਪ ਸਿੰਘ, ਸੁਰਜੀਤ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਜੋਰਾ ਸਿੰਘ, ਅਮਰਜੀਤ ਸਿੰਘ ਅਤੇ ਆਪ ਆਗੂ ਮਜ਼ੂਦ ਸਨ।