ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡ ਮੋਠਾਂ ਵਾਲੀ ਵਿਖੇ ਨਵੀਂ ਬਣਨ ਵਾਲੀ 3.69 ਕਿਲੋਮੀਟਰ ਸੜਕ ਦਾ ਕੰਮ ਸ਼ੁਰੂ ਕਰਵਾਇਆ

ਮੋਗਾ 19 ਮਈ (ਜਸ਼ਨ):ਮੋਗਾ ਦੇ ਪਿੰਡ ਮੋਠਾਂ ਵਾਲੀ ਵਿਖੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਮੋਠਾਂ ਵਾਲੀ ਪਿੰਡ ਵਿੱਚ 3.69 ਕਿਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ । ਇਸ ਮੌਕੇ ਐਮ. ਐਲ. ਏ. ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਮੋਗਾ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਪਿੰਡ ਮੋਠਾਂ ਵਾਲੀ ਵਿਖੇ ਸੜਕ ਨਵੀਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਮੋਕੇ ਪਿੰਡ ਵਾਸੀਆਂ ਨੇ ਵਿਧਾਇਕ ਡਾ. ਅਰੋੜਾ ਦਾ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਸਮੂਹ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਵਿਧਾਇਕਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਿੰਡ ਵਾਸੀਆਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਸ ਸੜਕ ਨੂੰ ਬਣਾਉਣ ਲਈ ਪਿੰਡ ਵਾਸੀਆਂ ਦੀ ਮੰਗ ਨੂੰ ਮੰਨਿਆ ਅਤੇ ਪਿੰਡ ਵਾਸੀਆਂ ਨੇ ਇਸ ਵਧੀਆ ਅਤੇ ਨੇਕ ਕੰਮਾਂ ਨੂੰ ਜਲਦੀ ਤੋਂ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਧੰਨਵਾਦ ਕਰਨ ਉਪਰੰਤ ਵਿਧਾਇਕਾਂ ਡਾ. ਅਰੋੜਾ ਨੇ ਕਿਹਾ ਕਿ ਹਲਕਾ ਮੋਗਾ ਦਾ ਵਿਕਾਸ ਉਹਨਾਂ ਲਈ ਪਹਿਲ ਦੇ ਅਧਾਰ ਤੇ ਹੈ ਅਤੇ ਹਲਕਾ ਮੋਗਾ ਦੇ ਰਹਿੰਦੇ ਵਿਕਾਸ ਕਾਰਜ ਬਹੁਤ ਜਲਦੀ ਪੂਰੇ ਕਰਵਾਏ ਜਾਣਗੇ।ਇਸ ਸਮੇਂ ਅਮਨ ਰਖਰਾ, ਨਵਦੀਪ ਵਾਲੀਆ, ਅਮਿਤ ਪੁਰੀ, ਸਿਮਰਨ ਸਿੰਘ, ਡਾ. ਬਰਿੰਦਰ ਸਿੰਘ, ਪਿੰਡ ਵਾਸੀ ਅਤੇ ਹੋਰ ਆਪ ਆਗੂ ਮਜ਼ੂਦ ਸਨ।