ਨੌਜਵਾਨ ਭਾਰਤ ਸਭਾ ਨੇ ਪਿੰਡ ਨਿਧਾਂਵਾਲਾ ਦੇ ਨੌਜਵਾਨਾਂ ਨਾਲ ਮੀਟਿੰਗ ਕਰਕੇ 14 ਮੈਂਬਰੀ ਐਡਹਾਕ ਕਮੇਟੀ ਦਾ ਕੀਤਾ ਗਠਨ

ਮੋਗਾ,18 ਮਈ (ਜਸ਼ਨ):  ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਨਿਧਾਂਵਾਲਾ(ਮੋਗਾ) ਦੇ ਨੌਜਵਾਨਾਂ ਨਾਲ ਮੀਟਿੰਗ ਕਰਕੇ 14 ਮੈਂਬਰੀ ਐਡਹਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਚੋਣ ਮੁਤਾਬਕ ਸੁਖਵਿੰਦਰ ਸਿੰਘ ਨੂੰ ਕਨਵੀਨਰ ਅਤੇ ਮਨਦੀਪ ਸਿੰਘ ਨੂੰ ਕੋ ਕਨਵੀਨਰ ਬਣਾਇਆ ਗਿਆ ਜਦਕਿ  ਸਤਨਾਮ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ,ਰਾਜਪਾਲ ਸਿੰਘ,ਅਮਿ੍ਰਤਪਾਲ ਸਿੰਘ,ਮਨਦੀਪ ਸਿੰਘ,ਗੁਰਪਰੀਤ ਸਿੰਘ, ਨਵਜੋਤ ਸਿੰਘ,ਅਰਸ਼ਦੀਪ ਸਿੰਘ,ਕੁਲਦੀਪ ਸਿੰਘ,ਲਵਪੀਤ ਸਿੰਘ,ਮਨਦੀਪ ਸਿੰਘ,ਸੁਖਮੰਦਰ ਸਿੰਘ,ਗੁਰਮੀਤ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਕਮੇਟੀ ਵਿੱਚ ਸਾਮਲ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ, “ਨੌਜਵਾਨ ਭਾਰਤ ਸਭਾ, ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਮਾਣੂਕੇ , ਇਲਾਕਾ ਕਮੇਟੀ ਮੈਂਬਰ ਸਤਨਾਮ ਸਿੰਘ,ਅਤੇ ਤਰਨਵੀਰ ਸਿੰਘ ਰਾਜੂ ਕਿਹਾ, ਨੌਜਵਾਨ ਦੇਸ਼ ਦਾ ਅਹਿਮ ਅੰਗ ਹੁੰਦੇ ਹਨ। ਜੋ ਕਿ ਸਰਕਾਰਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਨੌਜਵਾਨ ਲਈ ਸਰਕਾਰ ਨੂੰ ਵੱਧ ਤੋਂ ਵੱਧ ਯੋਗਤਾ ਅਨੁਸਾਰ ਰੁਜਗਾਰ ਦੇ ਮੌਕੇ ਪ੍ਦਾਨ ਕਰਨੇ ਚਾਹੀਦੇ ਹਨ। ਸਾਡੇ ਪੰਜਾਬ ਦੀ ਨੌਜਵਾਨੀ ਰੁਜਗਾਰ ਲਈ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ। ਕਿ ਸਾਡੇ ਦੇਸ ਵਿੱਚ ਹੀ ਨੌਜਵਾਨ ਦੇ ਭਵਿੱਖ ਲਈ ਚੰਗੇ ਪ੍ਬੰਧ ਕੀਤੇ ਜਾਣ, ਜੋ ਕਿ ਨੌਜਵਾਨੀ ਨੂੰ ਨਸ਼ਾ, ਬੇਰੋਜਗਾਰੀ ਤੋਂ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਤਰਨਵੀਰ ਸਿੰਘ ਰਾਜੂ, ਨੇ ਕਿਹਾ ਪੰਜਾਬ ਸਰਕਾਰ ਨੂੰ ਨੌਜਵਾਨਾਂ ਲਈ ਪਿੰਡਾਂ ਵਿੱਚ ਖੇਡ ਗਰਾਂਊਡਾਂ ਚੰਗੇ ਪੱਧਰ ਤੇ ਬਣਾਉਂਣੀਆਂ ਚਾਹੀਦੀਆਂ ਹਨ। ਅਤੇ ਵਿੱਦਿਅਕ ਅਦਾਰਿਆਂ ਵਿੱਚ ਟੀਚਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨਾ ਚਾਹੀਦਾ ਹੈ ਤਾਂ ਜੋ ਮਹਿੰਗੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਿੱਚ ਪੜਨ ਦੀ ਬਜਾਏ, ਨੌਜਵਾਨ ਸਰਕਾਰੀ ਅਦਾਰਿਆਂ ਨੂੰ ਤਰਜੀਹ ਦੇਣ। ਇਸ ਬਿਨਾਂ ਪਿੰਡ ਨਿਧਾਂਵਾਲਾ ਦੀ ਚੁਣੀ ਗਈ ਕਮੇਟੀ ਵੱਲੋਂ ਆਪਣੇ ਪਿੰਡ ਦੇ ਮਸਲਿਆਂ ਨੂੰ ਵਿਚਾਰਿਆ ਸੀ।