‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਗਾਇਕ ਤਰੁਨ ਗਿੱਲ ਦੇ ਸਿੰਗਲ ਟਰੈਕ ਨੂੰ ਕੀਤਾ ਲੋਕ ਅਰਪਣ

ਮੋਗਾ, 18 ਮਈ (ਜਸ਼ਨ): ਅੱਜ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਵੱਲੋਂ ਗਾਇਕ ਤਰੁਨ ਗਿੱਲ ਦੇ ਗਾਏ ਨਵੇਂ ਭਜਨ ਦੇ ਟਰੈਕ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ‘ਝੁੱਕਣਾ ਸਿੱਖ ਜਾ ਤੂੰ’ ਟਰੈਕ ਰਿਲੀਜ਼ ਕਰਨ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਸ਼ੋਕ ਚੰਚਲ, ਡਾ: ਰਾਜੇਸ਼ ਕੋਛੜ, ਹਸਤੀਰ ਧੀਰ, ਸੁਰਿੰਦਰ ਡੱਬੂ, ਬਬਲੂ ਸਿੰਗਲਾ, ਮਨੀਸ਼ ਅਰੋੜਾ, ਦੀਪਕ ਨੰਦਾ, ਗੋਪਾਲ ਕਿ੍ਰਸ਼ਨ ਅਤੇ ਲਵਿਸ਼ ਸਿੰਗਲਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਨਵੀਨ ਸਿੰਗਲਾ ਨੇ ਆਖਿਆ ਕਿ ਬੁਲੰਦ ਅਤੇ ਸੁਰੀਲੀ ਆਵਾਜ਼ ਦੇ ਮਾਲਕ ਤਰੁਨ ਗਿੱਲ ਦੇ ਨਵੇਂ ਸਿੰਗਲ ਟਰੈਕ ਵਿਚ ਲੋਕ ਸਾਜ਼ਾਂ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ।  ਉਹਨਾਂ ਕਿਹਾ ਕਿ ਕੁਦਰਤੀ ਵਾਦੀਆਂ ਵਿਚ ਧਾਰਮਿਕ ਥਾਵਾਂ ’ਤੇ ਨਤਮਸਤਕ ਹੁੰਦੀਆਂ ਸੰਗਤਾਂ ਦੇ ਫਿਲਮਾਂਕਣ ਨਾਲ ਸਿੰਗਲ ਟਰੈਕ ਬੇਹੱਦ ਪ੍ਰਭਾਵਸ਼ਾਲੀ ਬਣਿਆ ਹੈ ਅਤੇ ਸਾਉਣ ਦੇ ਮਹੀਨੇ ਵਿਚ ਜਦੋਂ ਸੰਗਤਾਂ ਸ਼ੇਰਾ ਵਾਲੀ ਮਾਤਾ ਦੀ ਚਰਨ ਧੂੜ ਲੈਣ ਲਈ ਰਵਾਨਾ ਹੋਣਗੀਆਂ ਤਾਂ ਇਹ ਗੀਤ ਉਹਨਾਂ ਦੀ ਪਹਿਲੀ ਪਸੰਦ ਬਣੇਗਾ । ਉਹਨਾਂ ਕਿਹਾ ਕਿ ਜੱਗੀ ਮੋਗਾ ਵਾਲਾ ਦੇ ਲਿਖੇ ਗੀਤ ਵਿਚ ਜਿੱਥੇ ਨੈਤਿਕਤਾ ਭਰਪੂਰ ਪ੍ਰੇਰਨਾ ਦਿੱਤੀ ਗਈ ਹੈ ਉੱਥੇ ਕਈ ਇਤਿਹਾਸਕ ਵਰਣਨ ਵੀ ਹਨ ਅਤੇ ਗਾਇਕ ਤਰੁਨ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਸਦਕਾ ਲੇਖਕ ਦੀ ਲੇਖਣੀ ਨਾਲ ਪੂਰਾ ਪੂਰਾ ਇਨਸਾਫ਼ ਕੀਤਾ ਹੈ।