ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਤੀ ਸਬੰਧਤ ਵਿਭਾਗਾਂ ਨਾਲ ਬਿਜ਼ਨੈਸ ਫਸਟ ਪੋਰਟਲ ਸਬੰਧੀ ਕੀਤੀ ਮੀਟਿੰਗ
ਮੋਗਾ, 18 ਮਈ: (ਜਸ਼ਨ):ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ਼੍ਰੀ ਸੁਭਾਸ਼ ਚੰਦਰ (ਪੀ.ਸੀ.ਐਸ) ਵੱਲੋਂ ਜ਼ਿਲ੍ਹਾ ਪੱਧਰੀ ਸਿੰਗਲ ਵਿੰਡੋ ਸਿਸਟਮ ਦੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਬਿਜਨੈਸ ਫਸਟ ਪੋਰਟਲ ਰਾਹੀਂ ਵੱਖ-ਵੱਖ ਵਿਭਾਗਾਂ ਵੱਲੋਂ 108 ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਬਿਜ਼ਨੈਸ ਫਸਟ ਪੋਰਟਲ 'ਤੇ ਵੱਖ-ਵੱਖ ਵਿਭਾਗਾਂ ਤੋ ਸੇਵਾਵਾਂ ਲੈਣ ਲਈ ਪ੍ਰਾਪਤ ਹੋਈਆਂ ਅਰਜੀਆਂ ਦੀ ਸਮਾਂ ਸੀਮਾ ਤੋਂ ਪਰੇ ਪੇਡੈਂਸੀ ਦੀ ਸਮੀਖਿਆ ਵਧੀਕ ਡਿਪਟੀ ਕਮਿਸ਼ਨਰ (ਜ), ਮੋਗਾ ਵਲੋ ਕੀਤੀ ਗਈ।
ਸ੍ਰੀ ਸੁਭਾਸ਼ ਚੰਦਰ ਵੱਲੋਂ ਸਬੰਧਤ ਵਿਭਾਗਾਂ ਨੂੰ ਉਨ੍ਹਾਂ ਦੇ ਦਫ਼ਤਰਾਂ ਨਾਲ ਸਬੰਧਤ ਪੈਂਡੈਂਸੀ ਅਗਲੀ ਮੀਟਿੰਗ ਤੋ ਪਹਿਲਾਂ ਵਿਭਾਗੀ ਹਦਾਇਤਾਂ ਅਨੁਸਾਰ ਕਲੀਅਰ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਸਬੰਧਤ ਵਿਭਾਗ ਹਰ ਮਹੀਨੇ ਦੀ 5 ਤਾਰੀਖ ਤੱਕ ਪੋਰਟਲ 'ਤੇ ਪ੍ਰਾਪਤ ਹੋਈਆਂ ਅਰਜ਼ੀਆਂ ਸਬੰਧੀ ਰਿਪੋਰਟ ਦੇਣੀ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਮਾਂ ਸੀਮਾ ਤੋਂ ਪਰੇ ਪੈਂਡੈਂਸੀ ਹੋਣ 'ਤੇ ਇਸ ਦੀ ਸਮੀਖਿਆ ਡਿਪਟੀ ਕਮਿਸ਼ਨਰ ਖੁਦ ਕਰਨਗੇ । ਜ਼ਿਲ੍ਹਾ ਪੱਧਰੀ ਸਿੰਗਲ ਵਿੰਡੋ ਸਿਸਟਮ ਦੀ ਮੀਟਿੰਗ ਵਿੱਚ ਪੰਜ਼ਾਬ ਸਟੇਟ ਇਲੈਕਟ੍ਰੀਸਿਟੀ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲ੍ਹਾ ਕੰਟਰੀ ਅਤੇ ਟਾਊਨ ਪਲਾਨਿੰਗ, ਕਿਰਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਜੰਗਲਾਤ ਵਿਭਾਗ, ਹੋਮ ਅਫੇਅਰਜ਼, ਟੈਕਸਟੇਸ਼ਨ ਵਿਭਾਗ, ਡਿਪਟੀ ਡਾਇਰੈਕਟਰ ਫੈਕਟਰੀਜ਼, ਭਾਰਤੀ ਏਅਰਟੈਲ ਲਿਮ, ਏ.ਟੀ.ਸੀ ਟੈਲੀਕਾਮ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।