ਸਮਾਜ ਸੇਵੀਆਂ ਦੇ ਉੱਦਮਾਂ ਸਦਕਾ ਮੁੱਫਤ ਬੱਸ ਯਾਤਰਾ ਰਾਹੀਂ ਹਰ ਐਤਵਾਰ ਨੂੰ ਮੋਗਾ ਦੀਆਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਕਰਦੀਆਂ ਨੇ ਦਰਸ਼ਨ
ਮੋਗਾ, 18 ਮਈ (ਜਸ਼ਨ): ‘ਮੋਗਾ ਵਾਸੀਆਂ ਦੀ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾ ਨੂੰ ਦੇਖਦਿਆਂ ਸਮਾਜ ਸੇਵੀਆਂ ਵੱਲੋਂ ਹਰ ਐਤਵਾਰ ਨੂੰ ਮੋਗਾ ਤੋਂ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਲਈ ਮੁੱਫਤ ਬੱਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਆਮ ਲੋਕ ਭਰਪੂਰ ਲਾਹਾ ਲੈ ਕੇ ਗੁਰੂਘਰ ਵਿਚ ਆਪਣੀ ਹਾਜ਼ਰੀ ਲਗਵਾ ਕੇ ਅਪਾਰ ਬਖਸ਼ਿਸਾਂ ਦੇ ਭਾਗੀ ਬਣ ਰਹੇ ਹਨ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਨੇ ਬੱਸ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਗਟ ਕੀਤਾ। ਉਹਨਾਂ ਆਖਿਆ ਕਿ ਇਹ ਮੁੱਫਤ ਬੱਸ ਯਾਤਰਾ ਹਰ ਐਤਵਾਰ ਨੂੰ ਮੋਗਾ ਦੱਤ ਰੋਡ ’ਤੇ ਸਥਿਤ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਂ ਰਵਾਨਾ ਹੁੰਦੀ ਹੈ । ਉਹਨਾਂ ਦੱਸਿਆ ਕਿ ਗਰਮੀਆਂ ਵਿਚ ਇਹ ਬੱਸ ਐਤਵਾਰ ਸਵੇਰੇ 4.45 ਮਿੰਟ ’ਤੇ ਸ਼੍ਰੀ ਅੰਮਿ੍ਰਤਸਰ ਸਾਹਿਬ ਲਈ ਰਵਾਨਾ ਹੁੰਦੀ ਹੈ ਅਤੇ ਉਸੇ ਦਿਨ ਸ਼ਾਮ ਸਮੇਂ ਸ਼੍ਰੀ ਅੰਮਿ੍ਰਤਸਰ ਦੇ ਬੁਲਾਰੀਆ ਪਾਰਕ ਨਜ਼ਦੀਕ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਰਵਾਨਾ ਹੋ ਕੇ ਵਾਪਸ ਮੋਗਾ ਪਹੰੁਚਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਤੋਂ ਇਲਾਵਾ ਕਰਨਵੀਰ ਸਿੰਘ, ਜਸਪਾਲ ਸਿੰਘ ਗਗੜਾ ਅਤੇ ਸੁਖਦੇਵ ਸਿੰਘ ਆਦਿ ਨੇ ਆਖਿਆ ਕਿ ਇਹ ਸੇਵਾ ਬਿੱਲਕੁੱਲ ਮੁੱਫਤ ਨਿਭਾਈ ਜਾ ਰਹੀ ਹੈ ਅਤੇ ਇਸ ਸੇਵਾ ਦਾ ਮਕਸਦ ਜਿੱਥੇ ਸੰਗਤਾਂ ਨੂੰ ਸ਼ੀ੍ਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣਾ ਹੈ ਉੱਥੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਵੀ ਹੈ ਤਾਂ ਕਿ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਪੰਜਾਬ ਦੇ ਗੁਰਧਾਮਾਂ ਦੇ ਪਿਛੋਕੜ ਤੋਂ ਜਾਣੰੂ ਹੋ ਕੇ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਸਕਣ।