ਖੁਸ਼ਨਸੀਬ ਹਨ ਉਹ ਲੋਕ ਜਿਹਨਾਂ ਦੀਆਂ ਮਾਵਾਂ ਜ਼ਿੰਦਾ ਹਨ: ਦਵਿੰਦਰਪਾਲ ਸਿੰਘ ਰਿੰਪੀ
ਮੋਗਾ, 11 ਮਈ (ਜਸ਼ਨ): ‘ਮਾਂ ਦਿਵਸ ਮੌਕੇ ਸਾਰੀ ਦੁਨੀਆ ਮਾਂ ਨੂੰ ਸਿਜਦਾ ਕਰ ਰਹੀ ਹੈ । ਕਰਮਾਂ ਵਾਲੇ ਨੇ ਉਹ ਜਿੰਨਾ ਦੀ ਮਾਂਵਾਂ ਜ਼ਿੰਦਾ ਹਨ । ਮਾਂ ਦੇ ਨਾਲ ਹੀ ਘਰ ਹੈ । ਜਦ ਮਾਂ ਇਸ ਦੁਨੀਆਂ ਤੋ ਚੱਲੀ ਜਾਂਦੀ ਹੈ ਤਾਂ ਬੱਚਿਆਂ ਦਾ ਵੀ ਬਹੁਤ ਕੁਝ ਉਸ ਨਾਲ ਚਲਾ ਜਾਂਦਾ ਹੈ ਤੁਹਾਡੀਆਂ ਸਭ ਦੀਆਂ ਮਾਂਵਾ ਲਈ ਤੰਦਰੁਸਤੀ ਦੀ ਕਾਮਨਾਵਾਂ ਕਰਦੇ ਹਾਂ।’ ਉਪਰੋਕਤ ਸ਼ਬਦ ਮਾਂ ਦਿਵਸ ਤੇ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਨੇ ਆਪਣੀ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਨੂੰ ਸਮਰਪਿਤ ਕੀਤੇ ਹਨ । ਉਨ੍ਹਾਂ ਕਿਹਾ ਉਹਨਾਂ ਦੀ ਮਾਤਾ ਨੇ ਉਹਨਾਂ ਦੀਆਂ ਤਿੰਨ ਭੈਣਾਂ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਡਾ ਕਵਲਪ੍ਰੀਤ ਕੌਰ ਨੂੰ ਉੱਚ ਸਿੱਖਿਆ ਦਿੱਤੀ ਅਤੇ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਅੱਜ ਉਹਨਾਂ ਦਾ ਪਰਿਵਾਰ ਮਾਤਾ ਜੀ ਦੀਆਂ ਸਿੱਖਿਆਵਾਂ ਕਰਕੇ ਹੀ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਿਹਾ ਹੈ। ਪਰਮਜੀਤ ਕੌਰ ਜਨਰਲ ਸੈਕਟਰੀ ਵੀ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀ ਹੈ।