ਈਦ-ਉਲ-ਫਿਤਰ ਦਾ ਤਿਉਹਾਰ ਆਪਸੀ ਪਿਆਰ ਦਾ ਪ੍ਰਤੀਕ: ਮੁਸਲਿਮ ਭਾਈਚਾਰਾ

ਬਾਘਾਪੁਰਾਣਾ, 3 ਮਈ (ਜਸ਼ਨ)-ਮੁਸਲਿਮ ਵੈਲਫੇਅਰ ਕਮੇਟੀ ਵੱਲੋਂ ਈਦਗਾਹ ਚੰਨੂਵਾਲਾ ਰੋਡ ਵਿਖੇ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ . ਈਦ ਦਾ ਤਿਉਹਾਰ ਰਮਜਾਨ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਹੀ ਮਨਾਇਆ ਜਾਂਦਾ ਹੈ। ਜਿਸ ਕਾਰਨ ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਜਾ ਕੇ ਬੜੇ ਹੀ ਪਿਆਰ ਅਤੇ ਮਹਿਮਾਨਨਿਵਾਜੀ ਨਾਲ ਮਨਾਇਆ ਜਾ ਰਿਹਾ ਹੈ। ਮਸਜਿਦ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਈਦ ਨੂੰ ਮੀਠੀ ਈਦ ਵੀ ਕਿਹਾ ਜਾਂਦਾ ਹੈ। ਈਦ-ਉਲ-ਫਿਤਰ ਦੇ ਦਿਨ ਮਸਜਿਦਾਂ ਨੂੰ ਸਜਾਇਆ ਜਾਂਦਾ ਹੈ। ਲੋਕ ਨਵੇਂ ਕੱਪੜੇ ਪਹਿਨ ਕੇ ਨਮਾਜ ਅਦਾ ਕਰਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਮੁਬਾਰਕਬਾਦ ਦਿੰਦੇ ਹਨ। ਮਿੱਠੇ ਪਕਵਾਨ ਘਰ ਵਿੱਚ ਬਣਾਏ ਜਾਂਦੇ ਹਨ। ਮੌਲਵੀ ਮੁਹੰਮਦ ਆਬਿਦ ਨੇ ਦੱਸਿਆ ਕਿ ਇਸ ਦਿਨ ਖੁਸੀ ਵਿੱਚ ਲੋਕ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਹਨ। ਇਸ ਮੌਕੇ ਰਸੀਦ ਖਾਨ, ਪੰਮਾ ਖਾਨ, ਅਕਬਰ ਖਾਨ, ਅਮਜਦ ਖਾਨ, ਸਾਹ ਵਰਿਆਮ, ਸੁਲੇਮਾਨ, ਫਰੋਜ ਖਾਨ, ਇਕਬਾਲ ਖਾਨ, ਮੁਹੰਮਦ ਆਬਿਦ ਆਦਿ ਸਾਮਲ ਸਨ।