ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਸੁੱਖਮਨੀ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਦਾ ਕੀਤਾ ਉਦਘਾਟਨ

ਮੋਗਾ, 26 ਅਪਰੈਲ (ਜਸ਼ਨ) : ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ ਪੰਜਾਬ ਦੇ ਮੈਂਬਰ ਡਾ ਹਰਦੀਪ ਸਿੰਘ ਝੰਡੇਆਣਾ ਵਲੋਂ ਅੰਮਿ੍ਰਤਸਰ ਰੋਡ ਮੋਗਾ ਵਿਖੇ ਸੁੱਖਮਨੀ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਦੇ ਉਦਘਾਟਨੀ ਸਮਾਗਮ ਮੌਕੇ ਈ ਡੀ ਐਮ ਏ ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਇਕ ਸੰਪੂਰਨ ਹਰਬਲ ਇਲਾਜ ਪ੍ਰਣਾਲੀ ਹੈ। ਉਹਨਾਂ ਆਖਿਆ ਕਿ ਇਹ ਇਲਾਜ  ਪ੍ਰਣਾਲੀ ਕੁਦਰਤ ਦੇ ਵੀ ਅਨੁਕੂਲ ਹੈ ਕਿਉਂਕਿ ਇਸ ਵਿਚ ਬਹੁਤ ਘੱਟ ਮਾਤਰਾ ਵਿੱਚ ਪੌਦਿਆਂ ਤੋਂ ਕੱਚਾ ਮਾਲ ਲੈ ਕੇ ਕੋਹਬੇਸਨ ਵਿਧੀ ਦੁਆਰਾ ਸਪੈਜਰਿਕ ਅਸੈਂਸ ਦੇ ਰੂਪ ਵਿੱਚ ਦਵਾਈ ਤਿਆਰ ਹੁੰਦੀ ਹੈ। ਇਨ੍ਹਾਂ ਦਵਾਈਆਂ ਨਾਲ ਗੰਭੀਰ ਅਤੇ ਲਾ ਇਲਾਜ ਰੋਗਾਂ ਦਾ ਇਲਾਜ ਬਹੁਤ ਛੇਤੀ ਹੋ ਜਾਂਦਾ ਹੈ। ਇਸ ਸਮੇਂ ਪ੍ਰਧਾਨ ਡਾ ਜਗਮੋਹਨ ਸਿੰਘ ਧੂੜਕੋਟ, ਡਾ ਕਮਲਜੀਤ ਕੌਰ ਸੇਖੋ ,ਡਾ ਜਗਜੀਤ ਸਿੰਘ ਗਿੱਲ ,ਜਰਨਲ ਸਕੱਤਰ ਡਾ ਪਰਮਿੰਦਰ ਪਾਠਕ ਰਾਏਕੋਟ,ਖਜਾਨਚੀ ਡਾ ਅਨਿਲ ਅਗਰਵਾਲ,ਡਾ ਐਸ ਕੇ ਕਟਾਰੀਆ ਬਠਿੰਡਾ, ਡਾ ਅਵਤਾਰ ਸਿੰਘ ਦੇਵਗੁਣ ਆਦਿ ਹਾਜ਼ਰ ਸਨ।