ਐਸ ਸੀ,ਬੀ ਸੀ,ਐਸ ਟੀ,ਓਬੀਸੀ ਵਰਗਾਂ ਨੂੰ ਦਿੱਤੀ ਜਾ ਰਹੀ 300 ਯੂਨਿਟ ਬਿਜਲੀ ਮੁਫਤ ਪਰ ਜਨਰਲ ਵਰਗ ਨੂੰ ਬਿਜਲੀ ਯੂਨਿਟਾਂ ਮੁਆਫ ਕਿਉਂ ਨਹੀਂ :- ਪ੍ਰਧਾਨ ਅਰਜੁਨ ਕੁਮਾਰ
ਮੋਗਾ, 23 ਅਪਰੈਲ (ਜਸ਼ਨ): ਅੱਜ ਆਦਿ ਧਰਮ ਸਮਾਜ (ਰਜਿ:) ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਰਜੁਨ ਕੁਮਾਰ ਅਤੇ ਸੋਨੂੰ ਸਚਦੇਵਾ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਯੂਧ ਵਿੰਗ ਮੋਗਾ , ਅਮਰ ਕੁਮਾਰ ਸੋਨੂੰ ਸਮਾਜ ਸੇਵੀ ਮੋਗਾ , ਨੀਸੂ ਡੰਡ ਜ਼ਿਲ੍ਹਾ ਸੈਕਟਰੀ ਆਧਸ ਯੂਧ ਵਿੰਗ ਮੋਗਾ , ਨਵਨੀਤ ਕੁਮਾਰ ਮੈਂਬਰ ਜੀ ਨੇ ਪਤਰਕਾਰਾਂ ਨੂੰ ਜਾਨਕਾਰੀ ਦਿੱਤੀ ਕੀ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਜੋ ਐਸੀ,ਬੀਸੀ,ਐਸਟੀ,ਓਬੀਸੀ, ਵਰਗਾ ਨੂੰ ਯੂਨਿਟਾਂ ਮੁਫਤ ਬਿਜਲੀ ਦਿੱਤੀ ਹੈ ਇਸ ਤਰਾਂ ਜਨਰਲ ਕੈਟਾਗਰੀ ਨੂੰ ਵੀ ਮੁਫਤ ਬਿਜਲੀ ਦਿੱਤੀ ਜਾਵੇ ਅਸੀ ਅਪਣੇ ਸੰਗਠਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਜੋ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਪਰ ਜਨਰਲ ਵਰਗ ਲਈ ਪੰਜਾਬ ਸਰਕਾਰ ਨੇ ਕਿਹਾ ਕਿ ਜੇ ਕਰ 600 ਯੂਨਿਟ ਤੌ 601 ਯੂਨਿਟ ਹੋਣ ਤੇ ਤਾਂ ਪੂਰਾ ਬਿੱਲ ਲਗੇਗਾ। ਇਸ ਫੈਸਲੇ ਦਾ ਆਦਿ ਧਰਮ ਸਮਾਜ ਸੰਗਠਨ ਪੂਰਨ ਤੌਰ ਤੇ ਵਿਰੋਧ ਕਰਦਾ ਹੈ। ਉਹਨਾਂ ਕਿਹਾ ਕਿ ਜਨਰਲ ਵਰਗ ਨਾਲ ਪਿਛਲੀਆਂ ਸਰਕਾਰਾ ਵਾਂਗ ਮਤਰੇਈ ਮਾਂ ਵਾਂਗ ਸਲੂਕ ਨਾ ਕੀਤਾ ਜਾਵੇ। ਕੀ ਕਸੂਰ ਹੈ? ਜਨਰਲ ਵਰਗ ਜੋ ਵਿਤਕਰਾ ਕੀਤਾ ਜਾ ਰਿਹਾ ਹੈ। ਆਦਿ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਅਰਜੁਨ ਕੁਮਾਰ ਨੇ ਕਿਹਾ ਉਹਨਾਂ ਨੇ ਅਤੇ ਉਹਨਾਂ ਦੀ ਟੀਮ, ਮੋਗਾ ਸ਼ਹਿਰ ਦੇ ਕੁਝ ਜਰਨਲ ਵਰਗਾਂ ਦੀ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਨੂੰ ਜਨਰਲ ਕੈਟਾਗਰੀ ਦਾ ਕਮਿਸ਼ਨ ਅਤੇ ਬੋਰਡ ਬਣਾਉਣ ਲਈ ਅਪੀਲ ਕੀਤੀ ਸੀ ਤਾਂ ਜੋ ਜਨਰਲ ਵਰਗ ਨੂੰ ਵੀ ਬਾਕੀ ਵਰਗਾ ਵਾਂਗ ਸਹੂਲਤਾ ਮਿਲ ਸਕਣ। ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੈ ਤੇ ਜਨਰਲ ਵਰਗ ਨਾਲ ਧੱਕਾ ਨਾ ਕੀਤਾ ਜਾਵੇ ਬੜੇ ਵਿਸ਼ਵਾਸ਼ ਨਾਲ ਜਨਰਲ ਵਰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦਿੱਤਾ ਹੈ ਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਜਨਰਲ ਵਰਗ ਦਾ ਸੋਚ ਸਕਦੀ ਹੈ ਜਨਰਲ ਵਰਗ ਦਾ ਵਿਸ਼ਵਾਸ਼ ਨਾ ਟੁਟੇ ਜਨਰਲ ਵਰਗ ਦਾ ਸਭ ਤੋ ਜਿਆਦਾ ਟੈਕਸ ਖਜਾਨੇ ਵਿਚ ਜਮਾ ਹੁੰਦਾ ਹੈ ਫਿਰ ਜਨਰਲ ਵਰਗ ਦਾ ਕੀ ਕਸੂਰ ਹੈ ਜੋ ਵਿਤਕਰਾ ਕੀਤਾ ਜਾਂਦਾ ਹੈ ਆਦਿ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਅਰਜੁਨ ਕੁਮਾਰ ਨੇ ਕਿਹਾ ਕਿ ਜੋ ਸਰਕਾਰ ਨੇ ਫੈਸਲਾ ਲਿਆ ਹੈ ਉਸ ਵਿਚ ਬਦਲਾਵ ਕੀਤਾ ਜਾਵੇ ਜਨਰਲ ਵਰਗ ਨੂੰ ਦੂਜੇ ਵਰਗਾ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣ ਅਤੇ ਜਨਰਲ ਵਰਗ ਨੂੰ ਵੀ 600 ਯੁਨਿਟ ਬਿਜਲੀ ਬਿਲਕੁਲ ਮਾਫ ਕੀਤੀ ਜਾਵੇ। ਉਹਨਾਂ ਆਖਿਆ ਕਿ ਜਨਤਾ ਪੰਜਾਬ ਸਰਕਾਰ ਤੋਂ ਜਬਾਬ ਮੰਗਦੀ ਹੈ ਕਿ ਵੋਟਾਂ ਵੇਲੇ ਜਰਨਲ ਵਰਗ ਨੇ ਮਤਦਾਨ ਨਹੀਂ ਕੀਤਾ, ਫੇਰ ਹੁਣ ਜਨਤਾ ਨਾਲ ਵਿਤਕਰਾ ਕਿਉ ਕੀਤਾ ਜਾ ਰਿਹਾ ਹੈ.