ਸੰਧੂ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਦੇ ਉਦਘਾਟਨ ਮੌਕੇ ਹੋਇਆ ਸਮਾਗਮ

ਮੋਗਾ, 22 ਅਪਰੈਲ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ ਸਰਬਜੀਤ ਸਿੰਘ ਵਲੋਂ ਸ਼ੁਰੂ ਕੀਤੇ ਸੰਧੂ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਦੇ ਉਦਘਾਟਨ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਈ ਡੀ ਐਮ ਏ ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟਰੋਹੋਮਿਓਪੈਥੀ ਮੈਡੀਕਲ ਖੇਤਰ ਵਿੱਚ ਚੌਥੀ ਹਰਬਲ ਇਲਾਜ ਪ੍ਰਣਾਲੀ ਹੈ।ਜਿਸ ਦੀ ਖੋਜ ਕਾਊਂਟ ਸੀਜ਼ਰ ਮੈਟੀ ਨੇ ਇਟਲੀ ਵਿੱਚ ਕੀਤੀ ਇਸ ਪੈਥੀ ਨਾਲ ਲਾ ਇਲਾਜ ਅਤੇ ਗੰਭੀਰ ਰੋਗਾਂ ਦਾ ਇਲਾਜ ਬਹੁਤ ਵਧੀਆ ਹੋ ਜਾਂਦਾ ਹੈ ਅਤੇ ਹਰਬਲ ਹੋਣ ਕਰਕੇ ਇਸ ਦਾ ਸਾਡੇ ਸਰੀਰ ਤੇ ਕੋਈ ਦੁਸ਼ਪ੍ਰਭਾਵ ਨਹੀਂ ਪੈਂਦਾ ਅਤੇ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਲੋਕ ਐਲੋਪੈਥੀ ਦੇ ਦੁਸ਼ਪ੍ਰਭਾਵਾਂ ਤੋਂ ਜਾਗਰਤ ਹੋ ਕੇ ਇਸ ਪੈਥੀ ਵੱਲ ਮੁੜ ਰਹੇ ਹਨ। ਇਸ ਸਮੇਂ ਪ੍ਰਧਾਨ ਡਾ ਜਗਮੋਹਨ ਸਿੰਘ ਕੋਰ ਕਮੇਟੀ ਮੈਬਰ ਡਾ ਜਸਵਿੰਦਰ ਸਿੰਘ,ਡਾ ਜਗਜੀਤ ਸਿੰਘ ਗਿੱਲ ,ਜਰਨਲ ਸਕੱਤਰ ਡਾ ਪਰਮਿੰਦਰ ਪਾਠਕ,ਡਾ ਜਸਪਾਲ ਸਿੰਘ ਜੀਰਾ,ਡਾ ਸਰਬਜੀਤ ਸਿੰਘ,ਡਾ ਸੰਤੋਖ ਸਿੰਘ, ਡਾ ਪਰਵੀਨ ਕੌਰ,ਡਾ ਸੁਰਜੀਤ ਸਿੰਘ,ਡਾ ਨਿਰਮਲ ਸਿੰਘ, ਡਾ ਪਲਵਿੰਦਰ ਸਿੰਘ ,ਡਾ ਗੁਰਮੇਲ ਸਿੰਘ,ਡਾ ਕੁਲਦੀਪ ਸਿੰਘ,ਡਾ ਭਗਵੰਤ ਸਿੰਘ, ਡਾ ਦਵਿੰਦਰ ਸਿੰਘ,ਡਾ ਨਛੱਤਰਸਿੰਘ,ਡਾ ਗੁਰਪਾਲ ਸਿੰਘ ਆਦਿ ਹਾਜ਼ਰ ਸਨ।