ਕੇਂਦਰੀ ਮੰਤਰੀ ਐੱਸ ਪੀ ਐੱਸ ਬਘੇਲ ਦਾ ਸਾਬਕਾ ਵਿਧਾਇਕ ਡਾ.ਹਰਜੋਤ ਕਮਲ ਨੇ ਕੀਤਾ ਨਿੱਘਾ ਸਵਾਗਤ
ਮੋਗਾ, 18 ਅਪ੍ਰੈਲ (ਜਸ਼ਨ ) - ਦੇਰ ਸ਼ਾਮ ਮੋਗਾ ਕੇਂਦਰੀ ਮੰਤਰੀ ਐੱਸ ਪੀ ਐੱਸ ਬਘੇਲ ਦੇ ਮੋਗਾ ਪਹੁੰਚਣ 'ਤੇ ਸਾਬਕਾ ਵਿਧਾਇਕ ਡਾ.ਹਰਜੋਤ ਕਮਲ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਦੇ ਸਵਾਗਤ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਬਰਾੜ, ਐੱਸ ਡੀ ਐੱਮ ਸਤਵੰਤ ਸਿੰਘ , ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ,ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਡਾਇਰੈਕਟਰ ਜਗਤਾਰ ਸਿੰਘ ਰਾਜੇਆਣਾ,ਮੁਖਤਿਆਰ ਸਿੰਘ ,ਵਿਨੈ ਸ਼ਰਮਾ ਜਿਲਾ ਪ੍ਰਧਾਨ ਮੋਗਾ,ਡਾ ਸੀਮਾਂਤ ਗਰਗ, ਵਰੁਣ ਭੱਲਾ,ਭਜਨ ਸਿਤਾਰਾ, ਕੌਂਸਲਰ ਵਿੱਕੀ ਸਿਤਾਰਾ, ਮਹਾਮੰਤਰੀ ਬੋਹੜ ਸਿੰਘ ,ਗੁਰਮਿੰਦਰ ਸਿੰਘ ਬੱਬਲੂ,ਦੀਸ਼ਾ ਬਰਾੜ, ਗੁਰਮੇਲ ਸਿੰਘ ਸਰਾਂ ,ਰਾਕੇਸ਼ ਸਰਮਾ ਵਿਸ਼ੇਸ਼ ਤੌਰ ਤੇ ਸਿੰਘ ਵਾਲਾ ਗਰਿੱਡ ਪਹੁੰਚੇ।। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਦੇਸ਼ ਦੇ ਚੁਣੇ 25 ਐਸਪੀਰੇਸ਼ਨਲ ਜ਼ਿਲ੍ਹਿਆਂ ਵਿਚ ਮੋਗਾ ਜ਼ਿਲ੍ਹੇ ਨੂੰ ਸ਼ਾਮਲ ਕੀਤਾ ਗਿਆ ਹੈ।ਕੇਂਦਰ ਸਰਕਾਰ ਵੱਲੋਂ ਮੋਗਾ ਨੂੰ ਮਹੱਤਵਕਾਂਕਸ਼ੀ ਜ਼ਿਲਾ ਤਸਲੀਮ ਕਰਦਿਆਂ, ਵਿਕਾਸ ਲਈ ਵੱਡੇ ਪ੍ਰੋਜੈਕਟ ਅਰੰਭੇ ਗਏ ਹਨ ਜਿਨ੍ਹਾਂ ਸਬੰਧੀ 19 ਅਪ੍ਰੈਲ ਨੂੰ ਕੇਂਦਰੀ ਮੰਤਰੀ ਸਤਿਆ ਪਾਲ ਸਿੰਘ ਬਘੇਲ ਜ਼ਿਲਾ ਮੋਗਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।ਸਾਬਕਾ ਵਿਧਾਇਕ ਡਾ.ਹਰਜੋਤ ਕਮਲ ਨੇ ਆਖਿਆ ਕਿ ਕੇਂਦਰੀ ਕ਼ਾਨੂਨ ਅਤੇ ਇਨਸਾਫ ਮੰਤਰੀ ਸ੍ਰੀ ਐੱਸ ਪੀ ਐੱਸ ਬਘੇਲ ਦੀ ਮੋਗਾ ਆਮਦ ਨਾਲ ਮੋਗਾ ਜ਼ਿਲੇ ਦੇ ਲੋਕਾਂ ਨੂੰ ਨਵੀਆਂ ਆਸਾਂ ਜਾਗੀਆਂ ਨੇ ਅਤੇ ਕੇਂਦਰ ਸਰਕਾਰ ਦੀ ਪਹਿਲ ਨਾਲ ਮੋਗਾ ਹੁਣ ਵਿਕਾਸ ਦੇ ਨਵੇਂ ਦਿਸਹੱਦੇ ਸਿਰਜੇਗਾ । ਆਪਣੇ ਇਸ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ਉਪਰੰਤ ਕੇਂਦਰੀ ਮੰਤਰੀ ਐੱਸ ਪੀ ਐੱਸ ਬਘੇਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜਿਥੇ ਸ਼੍ਰੋਮਣੀ ਕਮੇੱਟੀ ਅਧਿਕਾਰੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹ ਮੋਗਾ ਲਈ ਰਵਾਨਾ ਹੋਏ ।