ਇਲੈੱਕਟ੍ਰੋਹੋਮਿਓੁਪੈਥਿਕ ਮੈਡੀਕਲ ਡਾਕਟਰਜ਼ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ, 17 ਅਪ੍ਰੈਲ (ਜਸ਼ਨ)-ਇਲੈੱਕਟ੍ਰੋਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸਨ ਰਜਿ. 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਡਾ. ਜਗਮੋਹਨ ਸਿੰਘ ਧੂੜਕੋਟ ਦੀ ਪ੍ਰਧਾਨਗੀ ਵਿਚ ਹੋਈ । ਉਨ੍ਹਾਂ ਦੱਸਿਆ ਕਿ ਐਸੋਸੀਏਸਨ ਦੇ ਮੈਂਬਰਾਂ ਦੀ ਹਰ ਤਿੰਨ ਮਹੀਨੇ ਵਿਚ ਇਕ ਹਾਜਰੀ ਜਰੂਰੀ ਹੈ । ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟਰੋਹੋਮਿਓਪੈਥੀ ਜੜੀ-ਬੂਟੀਆਂ ‘ਤੇ ਆਧਾਰਿਤ ਪੈਥੀ ਹੈ ਤੇ ਇਸ ਦਾ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਹੁੰਦਾ . ਉਨ੍ਹਾਂ ਐਚ ਪਾਇਲੋਰੀ ਬੈਕਟੀਰੀਆ ਦੇ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੇ ਕਾਰਨ ਅਤੇ ਇਲੈੱਕਟ੍ਰੋਹੋਮਿਓਪੈਥਿਕ ਇਲਾਜ ਬਾਰੇ ਦੱਸਿਆ . ਡਾ. ਜਸਵਿੰਦਰ ਸਿੰਘ ਸਮਾਧ ਭਾਈ ਨੇ ਮਨੁੱਖੀ ਸਰੀਰ ਵਾਸਤੇ ਵਿਟਾਮਿਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ . ਡਾ. ਦਰਬਾਰਾ ਸਿੰਘ ਭੁੱਲਰ ਨੇ ਇਲੈੱਕਟ੍ਰੋਹੋਮਿਉਪੈਥਿਕ ਦਵਾਈ ਸੈਕਰੋਫਲੋਸੋ-10 ਵਿਚ ਵਰਤੇ ਜਾਣ ਵਾਲੇ ਪੌਦੇ ਐਸਕੁਲੱਸ ਹਿਪੋਕਾਸਟੀਨਮ ਅਤੇ ਡਾ. ਪਰਮਿੰਦਰ ਪਾਠਕ ਨੇ ਮੈਡੀਸਨ ਐਸਲਾਸ-1 ਕਾਰਜ ਖੇਤਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਅਲਸਰੇਟਿਵ ਕੌਲਾਇਟਿਸ, ਡਾ. ਅਨਿਲ ਕੁਮਾਰ ਅਗਰਵਾਲ ਨੇ ਇਲੈਕਟ੍ਰੀਸਿਟੀਆਂ ਦੇ ਬਾਹਰੀ ਪ੍ਰਯੋਗ, ਡਾ. ਜਸਵਿੰਦਰ ਸਿੰਘ ਗਿੱਲ ਨੇ ਪੁਰਾਣੇ ਜਖਮਾਂ, ਡਾ. ਸੁਸੀਲ ਧੀਮਾਨ ਹਿਮਾਚਲ ਨੇ ਫਾਇਬਰੋਇਡ ਰੋਗਾਂ ‘ਤੇ ਆਪਣਾ-ਆਪਣਾ ਇਲੈੱਕਟ੍ਰੋਹੋਮਿਓਪੈਥਿਕ ਤਜ਼ਰਬਾ ਸਾਂਝਾ ਕੀਤਾ . ਡਾ. ਜਗਜੀਤ ਸਿੰਘ ਗਿੱਲ ਨੇ ਇਲੈਕਟਰੋਹੋਮਿਉਪੈਥੀ ਵਿਚ ਡੋਜ ਅਤੇ ਡਲਿਊਸਨ ਦੀ ਵਰਤੋਂ ਬਾਰੇ ਚਾਨਣਾ ਪਾਇਆ ॥ ਮੀਟਿੰਗ ਵਿਚ ਯੂ.ਪੀ., ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਪੰਜਾਬ ਭਰ ਤੋਂ ਡਾ. ਕਮਲਜੀਤ ਕੌਰ ਸੇਖੋਂ, ਡਾ. ਪਰਮਜੀਤ ਸਿੰਘ ਨੰਗਲ, ਡਾ. ਕਰਮਜੀਤ ਸਿੰਘ ਬੌਡੇ, ਡਾ. ਅਵਤਾਰ ਸਿੰਘ ਦੇਵਗੁਣ, ਡਾ. ਜਸਵੀਰ ਸਰਮਾ ਭਗਤਾ, ਡਾ. ਤਰਲੋਕ ਸਿੰਘ, ਡਾ. ਜਸਪਾਲ ਸਿੰਘ ਵਿਰਕ, ਡਾ. ਸਰਬਜੀਤ ਸਿੰਘ, ਡਾ. ਮਨਜੀਤ ਸਿੰਘ ਸੱਗੂ, ਡਾ. ਹਰਜੀਤ ਸਿੰਘ ਭੁੱਲਰ, ਡਾ. ਸੁਨੀਲ ਦੱਤ ਮੁਕਤਸਰ, ਡਾ. ਸੰਜੀਵ ਜੁਨੇਜਾ, ਡਾ. ਨਵਜੋਤ ਸਿੰਘ, ਡਾ. ਰਾਕੇਸ ਕੁਮਾਰ, ਡਾ. ਮਨਪ੍ਰੀਤ ਸਿੰਘ, ਡਾ. ਨਛੱਤਰ ਸਿੰਘ, ਡਾ. ਸੁਖਚੈਨ ਸਿੰਘ, ਡਾ. ਗੁਰਪਾਲ ਸਿੰਘ ਆਦਿ ਹਾਜਰ ਸਨ ।


