ਪਿੰਡ ਫਤਿਹਗ੍ਹੜ ਕੋਰੋਟਾਣਾ ਦੀ ਮੰਡੀ ਵਿਚ ਕਣਕ ਦੀ ਖਰੀਦ ਆਰੰਭ
ਮੋਗਾ, 14 ਅਪਰੈਲ (ਜਸ਼ਨ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵੱਖ ਵੱਖ ਖਰੀਦ ਏਜੰਸੀਆਂ ਵੱਡੇ ਪੱਧਰ ’ਤੇ ਕਿਸਾਨਾਂ ਦੀ ਜਿਣਸ ਦੀ ਖਰੀਦ ਕਰ ਰਹੀਆਂ ਹਨ । ਪਿੰਡ ਫਤਿਹਗ੍ਹੜ ਕੋਰੋਟਾਣਾ ਦੀ ਮੰਡੀ ਵਿਚ ਕਣਕ ਦੀ ਖਰੀਦ ਆਰੰਭ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਜੁਆਇੰਟ ਸਕੱਤਰ ਸਤਬੀਰ ਸਿੰਘ ਸੱਤੀ, ਪਨਗਰੇਨ ਦੇ ਇੰਚਾਰਜ ਰਾਜਵੰਤ ਸਿੰਘ ਵਾਲੀਆ,ਇੰਸਪੈਕਟਰ ਸਰਬਦੀਪ ਸਿੰਘ ਔਲਖ , ਗੁਰਸ਼ਰਨ ਸਿੰਘ ਆੜ੍ਹਤੀਆ, ਰਾਜਨ ਕੁਮਾਰ ਆੜ੍ਹਤੀਆਂ , ਜਸਵਿੰਦਰ ਸਿੰਘ ਸਰਪੰਚ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤਾਂ ਕਿ ਮੰਡੀ ਵਿਚ ਦਰਪੇਸ਼ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਇਸ ਮੌਕੇ ਸੰਜੇ ਕੁਮਾਰ ਆੜ੍ਹਤੀਆ , ਨਵਤੇਜ ਸਿੰਘ ਸਰਾਂ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਮੰਡੀ ਵਿਚ ਆਏ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।