ਜਥੇਦਾਰ ਕੁਲਦੀਪ ਸਿੰਘ ਢੋਸ ਦੀ ਪਹਿਲੀ ਬਰਸੀ ‘ਤੇ ਉੱਘੀਆ ਸਿਆਸੀ ਅਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ

ਧਰਮਕੋਟ , 12 ਅਪ੍ਰੈਲ(ਜਸ਼ਨ):ਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਜੱਥੇਦਾਰ ਕੁਲਦੀਪ ਸਿੰਘ ਢੋਸ ਜੀ ਦੀ ਪਹਿਲੀ ਬਰਸ਼ੀ ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਪਹੁੰਚਿਆਂ ਅਤੇ ਉਹਨਾਂ ਨੇ ਜੱਥੇਦਾਰ ਕੁਲਦੀਪ ਢੋਸ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀਆਂ ਸਖ਼ਸੀਅਤਾਂ ਦਾ ਸ਼ੁਕਰਾਨਾ ਕਰਦਿਆਂ ਜੱਥੇਦਾਰ ਕੁਲਦੀਪ ਢੋਸ ਦੇ ਸਪੁੱਤਰ ਐਮ. ਐਲ. ਏ. ਧਰਮਕੋਟ ਦਵਿੰਦਰਜੀਤ ਲਾਡੀ ਢੋਸ ਨੇ ਕਿਹਾ ਕਿ ਪਿਤਾ ਜੀ ਦਾ ਜੀਵਨ ਵਿਚੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੇ ਉਨਾਂ ਨੂੰ ਇੱਕਲਾ ਕਰ ਦਿੱਤਾ ਹੈ, ਪਰ ਅੱਜ ਉਹਨਾਂ ਦੀ ਬਰਸ਼ੀ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੀਆਂ ਉਗੀਆਂ ਸ਼ਖਸ਼ੀਅਤਾਂ ਅਤੇ ਉਨਾਂ ਦੇ ਸਨੇਹੀਆਂ ਨੇ ਆ ਕੇ ਉਨਾਂ ਦੇ ਮਨ ਨੂੰ ਹਿੰਮਤ ਦਿੱਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਜੀਵਨ ਵਿਚ ਮਾਂ ਬਾਪ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਜਿਸ ਕੋਲ ਵੀ ਹਾਲੇ ਇਹ ਮੌਕਾ ਹੈ ਉਹ ਇਸ ਮੌਕੇ ਦਾ ਲਾਹਾ ਲਵੇ। ਉਨਾਂ ਨੇ ਕਿਹਾ ਕਿ ਉਨਾਂ ਦੇ ਮਾਤਾ ਜੀ ਦੀਆਂ ਦੁਆਵਾ ਅਤੇ ਪਿਤਾ ਜੀ ਵੱਲੋਂ ਮਿਲੀ ਸੂਝ ਨਾਲ ਹੀ ਉਹ ਜਿੰਦਗੀ ਵਿਚ ਇਸ ਮੁਕਾਮ ਤੇ ਪੁੱਜੇ ਹਨ। ਲਾਡੀ ਢੋਸ ਨੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਸਮੂਹ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਅਤੇ ‘ਕੁਲਦੀਪ ਢੋਸ ਜੀ’ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ ਨਕਸ਼ ਏ ਕਦਮ ਤੇ ਚੱਲਣਗੇ ਅਤੇ ਉਨਾਂ ਦੀ ਇਹੀ ਅਰਦਾਸ ਹੈ ਕਿ ਉਨਾਂ ਦਾ ਜੀਵਨ ਇਸ ਧਰਤ ਦੀ ਸੇਵਾ ਵਿਚ ਸਮਰਪਿਤ ਰਹੇ।ਐਮ. ਐਲ. ਏ. ਗੁਰਦਿੱਤ ਸਿੰਘ ਸੇਖੋਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਕਹਿਣੀ, ਕਥਨੀ ਤੇ ਕਰਨੀ ਦੇ ਪੂਰੇ,ਆਪਣੇ ਵਰਕਰਾਂ ਨਾਲ ਖੜਨ ਵਾਲੇ ਜੱਥੇਦਾਰ ਕੁਲਦੀਪ ਸਿੰਘ ਢੋਸ ਇੱਕ ਉੱਗੀ ਸਖਸ਼ੀਅਤ ਦੇ ਮਾਲਕ ਸਨ। ਜਿੰਨਾਂ ਨੂੰ ਉਨਾਂ ਦੇ ਚਾਹੁਣ ਵਾਲੇ ‘ਢੋਸ ਸਾਬ੍ਹ’ ਕਿਹਾ ਕਰਦੇ ਸਨ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਜਿਕਰ ਕਰਦਿਆਂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਇਕ ਵੱਡੇ ਛਾਂਦਾਰ ਰੁੱਖ ਵਾਂਗ ਸਨ ਅਤੇ ਉਨਾਂ ਦੇ ਸਨੇਹ ਅਤੇ ਪਿਆਰ ਦੀ ਛਾਂ ਵਿਚ ਕਿੰਨੀਆਂ ਹੀ ਵੱਡੀਆਂ ਸਖ਼ਸੀਅਤਾਂ ਨੇ ਉਭਰ ਕੇ ਸਿਆਸਤ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ। ਉਹ ਹਮੇਸਾਂ ਆਮ ਲੋਕਾਂ ਨਾਲ ਜੁੜੇ ਰਹੇ ਅਤੇ ਲੋਕਾਂ ਦਾ ਪਿਆਰ ਹੀ ਉਨਾਂ ਦੀ ਸਭ ਤੋਂ ਵੱਡੀ ਕਮਾਈ ਸੀ। ਇਸ ਮੌਕੇ MLA ਮਨਜੀਤ ਸਿੰਘ ਬਿਲਾਸਪੁਰ,MLA ਅਮ੍ਰਿਤਪਾਲ ਸੁਖਾਨੰਦ, MLA ਡਾ. ਅਮਨਦੀਪ ਕੌਰ ਅਰੋੜਾ,MLA ਗੋਲਡੀ ਕੰਬੋਜ, MLA ਗੁਰਦਿੱਤ ਸਿੰਘ ਸੇਖੋਂ, MLA ਦਹਿਆ, ਜਿਲ੍ਹਾ ਪ੍ਰਧਾਨ ਹਰਮਨਜੀਤ ਦੀਦਾਰੇਵਾਲਾ, ਮੀਡੀਆ ਇੰਚਾਰਜ ਅਮਨ ਰਖਰਾ, ਸੈਕਟਰੀ ਦੀਪਕ ਸਮਾਲਸਰ, ਖਜਾਨਚੀ ਤੇਜਿੰਦਰ ਬਰਾੜ, ਰਵੀ ਗਰੇਵਾਲ, ਬਲਾਕ ਪ੍ਰਧਾਨ ਅਮਨ ਪੰਡੋਰੀ, ਗੁਰਪ੍ਰੀਤ ਕੰਬੋਜ, ਬਲਖੰਡੀ, ਬਲਵਿੰਦਰ ਸਿੰਘ ਮਹਿਰੋ, ਹੋਰ ਆਪ ਆਗੂ ਅਤੇ ਹੋਰ ਪਾਰਟੀਆਂ ਦੇ ਆਗੂ ਮਜ਼ੂਦ ਸਨ।