ਦ੍ਰਿੜ ਨਿਸ਼ਚੇ ਅਤੇ ਸਮੇਂ ਦੀ ਕਦਰ ਕਰਨ ਵਾਲਿਆਂ ਦੇ ਨਾਮ ਹੀ ਇਤਿਹਾਸ ਵਿੱਚ ਦਰ ਹੁੰਦੇ ਹਨ : ਐੱਮ ਐੱਲ ਏ ਅਮ੍ਰਿਤਪਾਲ ਸਿੰਘ ਸੁਖਾਨੰਦ

ਬਾਘਾਪੁਰਾਣਾ,11 ਅਪਰੈਲ(ਜਸ਼ਨ):   ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ, ਸੁਖਾਨੰਦ, ਮੋਗਾ ਵਿਖੇ  ਸਨਮਾਨ ਸਮਾਰੋਹ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ  ਵਿਚ ਵਿਧਾਇਕ ਵਿਧਾਨ ਸਭਾ, ਹਲਕਾ ਬਾਘਾਪੁਰਾਣਾ ਦੇ ਸ. ਅਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਇਸ ਤੋਂ ਬਿਨਾ  ਸ.   ਰਾਮ ਸਿੰਘ, ਸ.  ਜਸਦੀਪ ਸਿੰਘ, ਡਾਕਟਰ ਬਲਤੇਜ ਸਿੰਘ, ਸਰਦਾਰ ਵਿਕਰਮਜੀਤ ਸਿੰਘ, ਸ.  ਸੁਰਜੀਤ ਸਿੰਘ,  ਸ.  ਰਣਦੀਪ ਸਿੰਘ,  ਸ.  ਅਜਾਇਬ ਸਿੰਘ , ਸ.  ਜਸਮਿੰਦਰ ਸਿੰਘ, ਸ.  ਗੁਰਸੇਵਕ ਸਿੰਘ, ਸ.  ਜਗਤਾਰ ਸਿੰਘ,  ਸ.  ਜਸ਼ਨਦੀਪ ਸਿੰਘ ਅਤੇ ਸੋਨੀ ਮਾੜੀ ਨੇ ਵੀ ਵਿਸੇਸ  ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਇਸ ਸਮੇਂ ਸੰਸਥਾ ਦੇ ਜਨਰਲ ਸਕੱਤਰ  ਸ.   ਸੁਖਮੰਦਰ ਸਿੰਘ ਢਿੱਲੋਂ ਅਤੇ  ਸੰਸਥਾ ਦੇ ਉੱਪ ਚੇਅਰਮੈਨ ਸ.   ਛਿੰਦਰ ਸਿੰਘ ਵੀ  ਹਾਜ਼ਰ ਸਨ। ਸਮਾਰੋਹ ਦਾ ਆਗਾਜ਼ ਸਬਦ ਕੀਰਤਨ ਨਾਲ ਕੀਤਾ ਗਿਆ। ਕਾਲਜ ਦੇ ਉੱਪ-ਪਿ੍ਰੰਸੀਪਲ ਮੈਡਮ ਗੁਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ‘ਜੀ ਆਇਆਂ‘ ਕਿਹਾ ਅਤੇ ਸ. ਅੰਮਿ੍ਰਤਪਾਲ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ। ਕੋਰੋਨਾ ਕਾਲ ਅਤੇ ਕਿਸਾਨੀ ਸੰਘਰਸ਼ ਵਿੱਚ ਉਹਨਾਂ ਦੀ ਗਤੀਸ਼ੀਲ ਭੂਮਿਕਾ ਬਾਰੇ ਵੀ ਦੱਸਿਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੁਆਰਾ ਸ਼ਮਾਂ ਰੌਸ਼ਨ ਕੀਤੀ ਗਈ। ਉਪਰੰਤ ਸੰਸਥਾ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ  ਨੂੰ ਮੁੱਖ ਮਹਿਮਾਨ  ਦੇ ਕਰ ਕਮਲਾਂ ਨਾਲ ਅਕਾਦਮਿਕ, ਖੇਡ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਨਾਲ ਸੰਸਥਾ ਦਾ ਨਾਮ ਰੁਸ਼ਨਾਉਣ  ਲਈ  ਇਨਾਮ ਦੇ ਕੇ  ਉਤਸਾਹਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਭੰਡ, ਲੋਕਗੀਤ, ਲੋਕਨਾਚ, ਕੋਰੀਓਗ੍ਰਾਫੀ, ‘ਬੇਟੀ ਬਚਾਓ ਬੇਟੀ ਪੜਾਓ ‘ਸਕਿੱਟ  ਆਦਿ  ਸਭਿਆਚਾਰਕ ਪ੍ਰੋਗਰਾਮਾਂ ਦੀ ਸ਼ਾਨਦਾਰ  ਪੇਸਕਾਰੀ ਵੀ ਕੀਤੀ । ਮੁੱਖ ਮਹਿਮਾਨ ਨੇ ਕਾਲਜ ਵਿੱਚ ਵਿਦਿਆਰਥੀਆਂ ਦੀ ਦਿਨੋ -ਦਿਨ ਘੱਟ ਰਹੀ ਗਿਣਤੀ,ਬੇਰੁਜ਼ਗਾਰੀ  ਅਤੇ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ  ਪਰਵਾਸ ਅਤੇ ਬ੍ਰੇਨ ਡ੍ਰੇਨ ਉੱਤੇ ਦੁੱਖ ਪ੍ਰਗਟ ਕੀਤਾ।ਜ਼ਿੰਦਗੀ ਵਿੱਚ ਸਫਲਤਾ ਹਾਸਿਲ ਕਰਨ ਲਈ ਉਹਨਾਂ ਨੇ ਵਿਦਿਆਰਥਣਾਂ ਨੂੰ ਮਾਤਾ-ਪਿਤਾ ਦੀ ਹਰ ਗੱਲ ਮੰਨਣ, ਸਮੇਂ ਦੀ ਕਦਰ ਕਰਨ ,ਆਪਣਾ ਲਕਸ਼ ਮਿਥਣ, ਬੁੱਧੀਹੀਣ ਲੋਕਾਂ ਨਾਲ ਵਾਦ ਵਿਵਾਦ ਤੋਂ ਬਚਣ ਅਤੇ ਸਾਕਾਰਾਤਮਕ ਸੋਚ  ਨੂੰ ਅਪਨਾਉਣ ਤੇ ਜ਼ੋਰ  ਦਿੱਤਾ।

 ਉਪਰੰਤ  ਸ. ਅਮ੍ਰਿਤਪਾਲ ਸਿੰਘ  ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ. ਅੰਮਿ੍ਰਤਪਾਲ ਸਿੰਘ  ਨੇ ਸੰਸਥਾ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ। ਵਿਸ਼ੇਸ਼ ਮਹਿਮਾਨਾਂ ਨੂੰ ਵੀ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ।
 ਇਸ ਸਮੇਂ ਡਾਕਟਰ ਸੁਖਵਿੰਦਰ ਕੌਰ, ਪਿ੍ਰੰਸੀਪਲ ਡਿਗਰੀ ਕਾਲਜ, ਡਾਕਟਰ  ਕਵਿਤਾ, ਪਿ੍ਰੰਸੀਪਲ ਕਾਲਜ  ਆਫ਼ ਐਜੂਕੇਸ਼ਨ, ਮੈਡਮ ਗੁਰਜੀਤ ਕੌਰ, ਪਿ੍ਰੰਸੀਪਲ ਸੀਨੀਅਰ ਸੈਕੰਡਰੀ ਸਕੂਲ ,ਮੈਡਮ ਸਤਨਾਮ ਕੌਰ ਨਾਗਪਾਲ, ਪਿ੍ਰੰਸੀਪਲ ਪਬਲਿਕ ਸਕੂਲ  ਵੀ ਮੌਜੂਦ ਸਨ। ਸਮਾਰੋਹ ਦੌਰਾਨ ਮੰਚ ਸੰਚਾਲਨ, ਉੱਪ-ਪਿ੍ਰੰਸੀਪਲ ਮੈਡਮ  ਗੁਰਜੀਤ ਕੌਰ ਵਲੋਂ  ਬਾਖ਼ੂਬੀ ਨਿਭਾਇਆ ਗਿਆ।