ਹਲਕਾ ਵਾਸੀਆਂ ਵੱਲੋਂ ਦਿੱਤੀ ਵੱਡੀ ਜਿੱਤ ਦਾ ਧੰਨਵਾਦ ਕਰਨ ਪਿੰਡਾਂ ਵਿੱਚ ਪਹੁੰਚੇ ਜਿਲ੍ਹਾ ਮੋਗਾ ਦੇ 'ਆਪ' ਵਿਧਾਇਕ:- ਅਮਨ ਰੱਖੜਾ
ਮੋਗਾ, 10 ਅਪ੍ਰੈਲ (ਜਸ਼ਨ): ਮੀਡੀਆ ਇੰਚਾਰਜ ਜਿਲ੍ਹਾ ਮੋਗਾ ਅਮਨ ਰੱਖੜਾ ਨੇ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਦਸਿਆ ਕਿ ਮੋਗਾ ਜਿਲ੍ਹੇ ਚ' ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਦੀ ਅਗਵਾਈ ਚ' ਕੰਮ ਕਰਦੇ ਹੋਏ ਜਿਲ੍ਹਾ ਟੀਮ ਅਤੇ ਸਾਰੇ ਅਹੁਦੇਦਾਰਾਂ, ਵਰਕਰਾਂ, ਵਲੰਟੀਅਰਾਂ ਦੀ ਮਿਹਨਤ ਸਦਕਾ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿੱਤ ਨਹੀਂ ਆਮ ਲੋਕਾਂ ਦੀ ਜਿੱਤ ਹੋਈ। ਇਸ ਕਰਕੇ ਸਾਡੇ ਚਾਰੇ ਵਿਧਾਇਕ ਲੋਕਾਂ ਲਈ ਬਣੇ ਹਨ ਅਤੇ ਇਸ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਲਈ ਲੋਕਾਂ ਵਿੱਚ ਜਾ ਰਹੇ ਹਨ। ਜਿਲ੍ਹਾ ਮੋਗਾ ਦੇ ਜਿੱਤੇ ਹੋਏ ਚਾਰੇ ਹਲਕਿਆ ਤੋਂ ਉਮੀਦਵਾਰਾਂ ਨੇ ਆਪਣੇ ਆਪਣੇ ਹਲਕੇ ਵਿੱਚ ਕੀਤਾ ਧੰਨਵਾਦੀ ਦੋਰਾ, ਹਲਕਾ ਨਿਹਾਲ ਸਿੰਘ ਵਾਲਾ ਤੋਂ ਦੂਸਰੀ ਵਾਰ ਵਿਧਾਇਕ ਬਣੇ ਮਨਜੀਤ ਸਿੰਘ ਬਿਲਾਸਪੁਰ, ਹਲਕਾ ਮੋਗਾ ਤੋਂ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਬਾਘਾਪੁਰਾਣਾ ਤੋਂ ਅਮ੍ਰਿਤਪਾਲ ਸਿੱਧੂ ਅਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਨੇ ਹਲਕੇ ਦੇ ਵੱਖ ਵੱਖ ਸਥਾਨਾਂ ਤੇ ਜਾ ਕੇ ਸਥਾਨਕ ਹਲਕਿਆਂ ਦਾ ਧੰਨਵਾਦੀ ਦੌਰਾ ਕੀਤਾ। ਇਸ ਮੌਕੇ ਵੱਖ ਵੱਖ ਥਾਵਾਂ ਤੇ ਹਲਕੇ ਦੇ 'ਆਪ' ਆਗੂਆਂ ਅਤੇ ਆਪ ਵਰਕਰਾਂ ਵੱਲੋਂ 'ਆਪ' ਵਿਧਾਇਕਾਂ ਦਾ ਸਵਾਗਤ ਕੀਤਾ ਅਤੇ 'ਆਪ' ਦੇ ਵਿਧਾਇਕਾਂ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨ ਦੀ ਵਧਾਈ ਦਿੰਦੇ ਹੋਏ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਨਿਹਾਲ ਸਿੰਘ ਵਾਲਾ ਤੋਂ ਲਗਾਤਾਰ ਦੂਸਰੀ ਵਾਰ ਬਣੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਖਿਆ ਕਿ ਸੂਬਾ ਸਰਕਾਰ ਦਾ ਪਹਿਲਾ ਕੰਮ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੋਵੇਗਾ ਅਤੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ। ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣਦੇ ਹੋਏ ਉਨ੍ਹਾਂ ਨੂੰ ਜਲਦ ਹਲ ਕਰਨ ਦਾ ਭਰੋਸਾ ਦਿੱਤਾ। ਆਮ ਆਦਮੀ ਪਾਰਟੀ ਦੇ ਰਾਜ ਵਿੱਚ ਲੋਕਾਂ ਨੂੰ ਵਧੀਆ ਸ਼ਾਸ਼ਨ ਦੇਣ ਲਈ ਵਚਨਬੱਧ ਹੈ।ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਨੇ ਆਖਿਆ ਕਿ ਹਲਕੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਉਹਨਾਂ ਦੀ ਪਹਿਲੀ ਕਰਮੀ ਹੋਵੇਗੀ ਅਤੇ ਇਸ ਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਜਲਦ ਧਰਮਕੋਟ ਵਾਸੀਆਂ ਨੂੰ ਚਿੱਟੇ ਵਰਗੀ ਬਿਮਾਰੀ ਤੋਂ ਛੁਟਕਾਰਾ ਮਿਲੇਗਾ। ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਬੇਰੋਜਗਾਰੀ ਨੂੰ ਦੂਰ ਕਰਨ ਲਈ ਪ੍ਰਫੁਲਿਤ ਖੇਤੀ, ਵਧੀਆ ਵਪਾਰ, ਨੌਕਰੀਆਂ ਅਤੇ ਰੋਜਗਾਰ ਦੇ ਮੌਕੇ ਪੈਦਾ ਕਰਨਾ ਉਹਨਾਂ ਦੀ ਪ੍ਰਮੁੱਖ ਏਜੰਡਾ ਤਾਂ ਜੋ ਨੌਜਵਾਨਾਂ ਨੂੰ ਆਪਣਾ ਪੰਜਾਬ ਛੱਡ ਕੰਮ ਦੀ ਭਾਲ ਚ ਵਿਦੇਸ਼ ਨਾ ਜਾਣਾ ਪਵੇ। ਅਮਨ ਰੱਖੜਾ ਨੇ ਦਸਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲੈਕੇ ਆਉਣਾ ਹੈ।ਮੁੱਖ ਮੰਤਰੀ ਸ: ਭਗਵੰਤ ਮਾਨ ਸਰਕਾਰ ਦੀ ਪਹਿਲ ਕਰਮੀ ਮੁਫ਼ਤ ਅਤੇ ਵਧੀਆ ਸਿੱਖਿਆ, ਵਧੀਆ ਇਲਾਜ ਸਹੂਲਤਾਂ, ਵਧੀਆ ਪ੍ਰਸ਼ਾਸ਼ਨ, ਰੋਜਗਾਰ ਦੇ ਮੌਕੇ ਮੁਹਾਇਆ ਕਰਵਾਉਣਾ ਹੈ।