ਦਸਤਾਰ ਚੇਤਨਾ ਮਾਰਚ ਵਿਚ ਖੁਦ ਦਸਤਾਰ ਸਜਾ ਕੇ ਸ਼ਾਮਲ ਹੋਏ ਸਾਬਕਾ ਵਿਧਾਇਕ ਡਾ: ਹਰਜੋਤ ਕਮਲ

ਮੋਗਾ, 10 ਅਪਰੈਲ (ਜਸ਼ਨ):  ਦਸਤਾਰ ਚੇਤਨਾ ਕਮੇਟੀ ਵੱਲੋਂ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਅਤੇ ਦਸਤਾਰ ਦੀ ਮਹੱਤਤਾ ਦਰਸਾਉਣ ਲਈ ਕੱਢੇ ਗਏ ਚੇਤਨਾ ਮਾਰਚ ਦੌਰਾਨ ਅੱਜ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਖੁਦ ਦਸਤਾਰ ਸਜਾ ਕੇ ਚੇਤਨਾ ਮਾਰਚ ਵਿਚ ਸ਼ਾਮਲ ਹੋਏ। ਇਸ ਮੌਕੇ ਉਹਨਾਂ ਆਖਿਆ ਕਿ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਪ੍ਰਤੀ ਉਹਨਾਂ ਦਾ ਸਿਰ ਸ਼ਰਧਾ ਨਾਲ ਝੁੱਕਦਾ ਹੈ ਕਿਉਂਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਇਸ ਨਿਰਸਵਾਰਥ ਯਤਨ ਸਦਕਾ ਨਾ ਸਿਰਫ਼ ਸਾਡੇ ਬੱਚੇ ਸਿੱਖੀ ਵੱਲ ਪ੍ਰੇਰਿਤ ਹੋਣਗੇ ਬਲਕਿ ਧਰਮ,ਵਰਗ ਅਤੇ ਜਾਤ ਪਾਤ ਦੇ ਵਖਰਂੇਵਿਆਂ ਤੋਂ ਉੱਪਰ ਉੱਠ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸਾ ਪੰਥ ਦੀ ਸੱਚੀ ਸੁੱਚੀ ਭਾਵਨਾ ਸਦਕਾ ਅਸੀਂ ਦਸਤਾਰ ਦਾ ਕੌਮੀਂ ਅਤੇ ਵਿਰਾਸਤੀ ਮਹੱਤਵ ਸਮਝਣ ਦੇ ਸਮਰੱਥ ਹੋ ਸਕਾਂਗੇ।