ਰਾਮਨੌਵੀਂ ਦੇ ਪਵਿੱਤਰ ਪੁਰਬ ’ਤੇ ਮੋਗਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਮੌਕੇ ਕਰਵਾਏ ਹਵਨ ਯੱਗ ਉਪਰੰਤ ਕੰਜਕ ਪੂਜਨ ਦੌਰਾਨ ਸ਼ਹਿਰਵਾਸੀਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੀਤੀ ਸ਼ਮੂਲੀਅਤ

*ਭਗਵਾਨ ਰਾਮ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਰਾਹ ਦਸੇਰਾ ਬਣੀਆਂ ਰਹਿਣਗੀਆਂ: ਡਾ: ਹਰਜੋਤ, ਡਾ: ਸੀਮਾਂਤ, ਤਿਆਗੀ
ਮੋਗਾ, 10 ਅਪਰੈਲ ():ਰਾਮਨੌਵੀਂ ਦੇ ਪਵਿੱਤਰ ਪੁਰਬ ’ਤੇ ਅੱਜ ਭਾਰਤ ਮਾਤਾ ਮੰਦਰ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਕਰਵਾਏ ਗਏ ਹਵਨ ਯੱਗ ਉਪਰੰਤ ਕੰਜਕ ਪੂਜਨ ਕਰਵਾਇਆ ਗਿਆ। ਸ਼ਹਿਰਵਾਸੀਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਮਨੌਵੀਂ ਦੇ ਪਵਿੱਤਰ ਪੁਰਬ ਵਿਚ ਹਿੱਸਾ ਲਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਪ੍ਰਸਿੱਧ ਸਮਾਜ ਸੇਵੀ ਅਤੇ ਭਾਜਪਾ ਆਗੂ ਡਾ: ਸੀਮਾਂਤ ਗਰਗ, ਉੱਘੇ ਸਮਾਜ ਸੇਵੀ ਦੇਵ�ਿਪਆ ਤਿਆਗੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਮਹਿਲਾ ਜ਼ਿਲ੍ਹਾ ਪ੍ਰਧਾਨ ਲੀਨਾ ਗੋਇਲ , ਲੋਕਲ ਬਾਡੀ ਸੈੱਲ ਜਿਲ੍ਹਾ ਕਨਵੀਨਰ ਸੋਨੀ ਮੰਗਲਾ ਅਤੇ ਕੌਂਸਲਰ ਗੌਰਵ ਗੁੱਡੂ ਗੁਪਤਾ,  ਉੱਚੇਚੇ ਤੌਰ ’ਤੇ ਪਹੁੰਚੇ ਅਤੇ ਭਗਵਾਨ ਸ਼੍ਰੀ ਰਾਮ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਪੰਡਿਤ ਕੁਣਾਲ ਜੀ ਦੀ ਅਗਵਾਈ ਵਿਚ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨੇ ਹਵਨ ਯੱਗ ਵਿਚ ਹਿੱਸਾ ਲੈਂਦਿਆਂ ਮੰਤਰ ਉਚਾਰਨ ਕਰਦਿਆਂ ਅਗਨੀ ਵਿਚ ਆਹੂਤੀਆਂ ਦਿੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।  ਇਸ ਮੌਕੇ ਸ਼੍ਰੀਰਾਮ ਦੇ ਨਾਮ ਦੀ ਮਹਿਮਾ ਨਾਲ ਮੰਦਰ ਦਾ ਪਰਾਂਗਣ ਗੂੰਜ ਉੱਠਿਆ । ਇਸ ਮੌਕੇ ਸਮੂਹ ਰਾਮ ਭਗਤਾਂ ਨੇ ਆਰਤੀ ਵਿਚ ਸ਼ਾਮਲ ਹੋ ਕੇ ਭਗਵਾਨ ਰਾਮ ਦਾ ਗੁਣਗਾਨ ਕੀਤਾ। ਇਸ ਮੌਕੇ ਕੰਜਕ ਪੂਜਨ ਦਾ ਆਯੋਜਨ ਕਰਨ ਉਪਰੰਤ ਕੰਜਕਾਂ ਨੂੰ ਸੌਗਾਤਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਖਿਆ ਕਿ ਮਰਿਆਦ ਪ੍ਰਸ਼ੋਤਮ ਸ਼੍ਰੀ ਰਾਮ ਜੀ ਅਧਿਆਤਮਕ ਅਤੇ ਸਮਾਜਿਕ ਖੇਤਰਾਂ ਵਿਚ ਲੋਕਾਂ ਲਈ ਹਮੇਸ਼ਾ ਰਾਹ ਦਸੇਰਾ ਬਣੇ ਰਹਿਣਗੇ। ਇਸ ਮੌਕੇ ਡਾ: ਸੀਮਾਂਤ ਗਰਗ ਨੇ ਆਖਿਆ ਕਿ ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸਨਾਤਨ ਸੰਸਕਿ੍ਰਤੀ ਅਤੇ ਧਰਮ ਵਿੱਚ ਵਿਸੇਸ ਮਹੱਤਵ ਰੱਖਦਾ ਹੈ। ਭਗਵਾਨ ਸ੍ਰੀ ਰਾਮ ਹਰ ਜਾਤ, ਵਰਗ, ਧਰਮ, ਭਾਈਚਾਰੇ ਦੇ ਪੂਜਣਯੋਗ ਭਗਵਾਨ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਭਾਜਪਾ ਦੇ ਸੀਨੀਅਰ ਆਗੂ ਸੀਮਾਂਤ ਗਰਗ, ਸੂਬਾ ਕਾਰਜਕਾਰਨੀ ਮੈਂਬਰ ਵਪਾਰ ਸੈੱਲ ਦੇਵਪਿ੍ਰਆ ਤਿਆਗੀ, ਭਾਜਪਾ ਸ਼ਹਿਰੀ ਪ੍ਰਧਾਨ ਵਿੱਕੀ ਸਿਤਾਰਾ, ਕੌਂਸਲਰ ਕਰਮਜੀਤ ਪਾਲ, ਬਾਡੀ ਸੈੱਲ ਜ਼ਿਲ੍ਹਾ  ਕਨਵੀਨਰ ਸੋਨੀ ਮੰਗਲਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਲੀਨਾ ਗੋਇਲ, ਸ਼ਹਿਰੀ ਪ੍ਰਧਾਨ ਸੁਮਨ ਮਲਹੋਤਰਾ, ਵਰੁਣ ਭੱਲਾ, ਡਾ: ਰਜਿੰਦਰ ਕਮਲ, ਅੰਜਲੀ ਗੁਪਤਾ, ਪ੍ਰਵੀਨ ਰਾਜਪੂਤ, ਰਾਜ ਕੌਰ, ਨੀਤੂ ਗੁਪਤਾ, ਸੋਨੂੰ ਸਰਮਾ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਪ੍ਰਵੀਨ ਮੱਕੜ, ਸ਼ਬਨਮ ਮੰਗਲਾ, ਨਿਸ਼ਾ ਸਿੰਗਲਾ, ਪ੍ਰਵਾਸੀ ਮਜ਼ਦੂਰ ਆਗੂ ਵਿਜੇ ਮਿਸ਼ਰਾ, ਨੀਰੂ ਅਗਰਵਾਲ, ਗੀਤਾ ਆਰੀਆ, ਪ੍ਰਵੀਨ ਰਾਜਪੂਤ, ਸਾਬਕਾ ਕੌਂਸਲਰ ਸਤੀਸ਼ ਗਰੋਵਰ, ਨਿਰਮਲ ਮੀਨੀਆ, ਜੀਤਾ ਕੌਂਸਲਰ, ਗੁਰਸੇਵਕ ਸਿੰਘ ਸਮਰਾਟ, ਹੇਮੰਤ ਸੂਦ, ਸੀਰਾ ਲੰਢੇਕੇ , ਸਾਹਿਲ ਅਰੋੜਾ, ਗੌਰਵ ਗਰਗ, ਪਾਇਲ ਗਰਗ, ਦੀਸ਼ਾ ਬਰਾੜ ਆਦਿ ਹਾਜਰ ਸਨ । ਇਸ ਮੌਕੇ ਵਿਨੈ ਸਰਮਾ ਅਤੇ ਡਾ: ਹਰਜੋਤ ਕਮਲ ਨੇ ਸ੍ਰੀ ਰਾਮ ਨੌਮੀ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਰਾਮ ਹਿੰਦੂ ਸਨਾਤਨ ਧਰਮ ਵਿਚ ਸਾਡੇ ਇਸ਼ਟ ਦੇਵਤਾ ਹਨ।