ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਲੱਗਿਆ ਵਿਸ਼ਾਲ ਖੂਨਦਾਨ ਕੈਂਪ

ਮੋਗਾ/ 9 ਅਪ੍ਰੈਲ  (ਜਸ਼ਨ): ਵੀਹਵੀ ਸਦੀ ਦੇ ਉਘੇ ਸਮਾਜ ਸੇਵਕ ਅਤੇ ਮਹਾਨ ਸੰਤ ਧੰਨ-ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਲੋਹਾਰੇ ਵਾਲਿਆ ਦੀ 22 ਵੀ ਸਲਾਨਾ ਬਰਸੀ ਦੇ ਚੱਲ ਰਹੇ ਸਮਾਗਮ ਦੌਰਾਨ ‘ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ’, ਜਿਲ੍ਹਾਂ ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਜਿਲ੍ਹਾ ਮੋਗਾ ਅਤੇ ਲੋਹਾਰਾ ਪਿੰਡ ਦੇ ਨੌ-ਜਵਾਨਾ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਦੀ ਸ੍ਰਪਰਸਤੀ ਹੇਠ ਵਿਸ਼ੇਸ਼ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਸ. ਗੁਰਮੇਲ ਸਿੰਘ ਪੁਰਬਾ (ਰਿਟਾਇਰਡ ਏ.ਏ.ਓ. ਯੁਨਾਇਟਡ ਇੰਡੀਆਂ ਇੰਨਸ਼ੋਰੈਸ਼ ਕੰਪਨੀ) ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਸ ਲਈ ਖੂਨ ਦੀ ਲੋੜ ਵਾਲੇ ਐਮਰਜੈਂਸੀ ਮਰੀਜ਼ਾਂ ਲਈ ਇਹ ਵਰਦਾਨ ਸਿੱਧ ਹੁੰਦਾ ਹੈ, ਕਿਉਂਕਿ ਮੌਕੇ ਤੇ ਖੂਨਦਾਨੀ ਲੱਭਣ ਵਿੱਚ ਦੇਰ ਹੋ ਸਕਦੀ ਹੈ। ਇਸ ਲਈ ਸਾਨੂੰ ਸਭ ਨੂੰ ਨਿਯਮਤ ਰੂਪ ਵਿੱਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਖੂਨਦਾਨ ਕੈਂਪ ਵਿੱਚ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਜਿਲ੍ਹਾਂ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਸ਼ੋਸਲ ਮੀਡੀਆ ਇੰਚਾਰਜ ਕੁਲਦੀਪ ਸਿੰਘ ਕਲਸੀ, ਐਡਜੇਕਟਿਵ ਮੈਂਬਰ ਗੁਰਨਾਲ ਸਿੰਘ ਲਵਲੀ ਉਚੇਚੇ ਤੌਰ ਤੇ ਹਾਜਰ ਹੋਏ। ਜਿਨ੍ਹਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ, ਬੈਜ ਲਗਾ ਕੇ ਅਤੇ ਮੈਡਲ ਪਹਿਨਾ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ (ਰਜਿ:) ਮੋਗਾ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਉਚੇਚਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿੱਚ ਉਕਤ ਤੋਂ ਇਲਾਵਾ ਬਖਤੌਰ ਸਿੰਘ ਗਿੱਲ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸ਼ਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਕਮਲਜੀਤ ਕੌਰ, ਜਗਰਾਜ ਸਿੰਘ ਗਿੱਲ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਅਮਰੀਕ ਸਿੰਘ ਰਿੰਕੂ, ਅਨੰਤਦੀਪ ਸਿੰਘ, ਮਨਮੋਹਨ ਸਿੰਘ ਚੀਮਾ, ਆਪ ਆਗੂ ਸੁਰਜੀਤ ਸਿੰਘ ਲੋਹਾਰਾ, ਗਿਆਨੀ ਨਛੱਤਰ ਸਿੰਘ ਕਚਰਭੰਨ, ਮਨਦੀਪ ਸਿੰਘ ਗਿੱਲ ਪੰਜਾਬ ਆਰਟ ਮੋਗਾ, ਬਲੱਡ ਬੈਂਕ ਮੋਗਾ ਤੋਂ ਵਿਸ਼ੇਸ਼ ਤੌਰ ਤੇ ਪੁੱਜੀ ਟੀਮ ਮੈਡਮ ਸੂਮੀ ਗੁਪਤਾ, ਟੈਕਨੀਕਲ ਸੁਪਰਵਾਈਜਰ ਸਟੀਫਨ, ਗੁਲਾਬ ਸਿੰਘ, ਨਰਿੰਦਰ ਕੌਰ, ਕੁਲਦੀਪ ਸਿੰਘ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।