ਕੱਚੇ ਅਧਿਆਪਕਾ ਨਾਲ ਮੁਹਾਲੀ ਧਰਨੇ ਦੌਰਾਨ ਕੀਤਾ ਵਾਅਦਾ ਜਲਦੀ ਲਾਗੂ ਕਰੇ ਸਰਕਾਰ

*ਮਾਣਯੋਗ ਰਾਜਪਾਲ ਪੰਜਾਬ ਦੇ ਭਾਸ਼ਣ ਦੌਰਾਨ ਕੱਚੇ ਅਧਿਆਪਕਾ ਨੂੰ ਪੱਕਾ ਕਰਨ ਦੇ ਐਲਾਨ ਦਾ ਸਵਾਗਤ
ਮੋਗਾ 21 ਮਾਰਚ (ਜਸ਼ਨ): ਕੱਚੇ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਪੰਜਾਬ ਦੇ ਸਮੂਹ ਕੱਚੇ ਅਧਿਆਪਕ ਲੰਮੇ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਿਗੂਣੀਆਂ ਤਨਖਾਹਾ ਕੰਮ ਕਰਦੇ ਹੋਏ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹਾਂ। ਆਪ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ,ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਜੀ ਸਮੇਤ ਮੌਜੂਦਾ ਸਰਕਾਰ ਦੇ ਕਈ ਕੈਬਨਿਟ ਮੰਤਰੀ,ਐਮ.ਐਲ.ਏ ਸਾਹਿਬਾਨ 27 ਨਵੰਬਰ 2021 ਨੂੰ ਮੁਹਾਲੀ ਧਰਨੇ ਵਿੱਚ ਪਹੁੰਚ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਲਿਆਓ ਅਸੀ ਬਿਨਾ ਸ਼ਰਤ ਕੱਚੇ ਅਧਿਆਪਕਾ ਨੂੰ ਦਿੱਲੀ ਦੇ ਮੁਲਾਜਮਾ ਵਾਂਗ ਰੈਗੂਲਰ ਕਰਾਂਗੇ।ਪੰਜਾਬ ਦੇ ਸਮੂਹ ਕੱਚੇ ਅਧਿਆਪਕਾ ਨੇ ਅਹਿਮ ਰੋਲ ਆਪ ਆਦਮੀ ਪਾਰਟੀ ਦੀ ਸਰਕਾਰ ਜਰੂਰ ਸਰਕਾਰ ਬਣਾਉਣ ਲਈ ਨਿਭਾਇਆ।ਕੱਚੇ ਅਧਿਆਪਕਾ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਸਰਕਾਰ ਵੀ ਆਪਣੇ ਕੀਤੇ ਵਾਅਦੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਕਰਦੇ ਹੋਏ ਹਜਾਰਾ ਪਰਿਵਾਰ ਨੂੰ ਰਾਹਤ ਦੇਣ ਲਈ ਜਲਦੀ ਫੈਸਲਾ ਕਰੇ ਮਾਣਯੋਗ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਕੇ ਆਪਣੇ ਹੱਕਾਂ ਦੀ ਅਵਾਜ ਬੁਲੰਦ ਕੀਤੀ ਜਾਵੇਗੀ ,ਹਰੇਕ ਸਾਥੀ ਦੇ ਹਿੱਤਾਂ ਨੂੰ ਅੱਖੋ ਪਰੋਖੇ ਨਹੀ ਕੀਤਾ ਜਾਵੇਗਾ। ਇਸ ਸਮੇਂ ਸੁਖਪਾਲ ਸਿੰਘ ਨਵਦੀਪ ਸਿੰਘ ਇੰਦਰਜੀਤ ਕੌਰ ਬੇਅੰਤ ਕੌਰ ਨਪਿੰਦਰਪਾਲ ਕੌਰ ਰਣਜੀਤ ਕੌਰ ਗਗਨਦੀਪ ਕੌਰ ਸਿਮਰਨ ਮਨਦੀਪ ਕੌਰ ਸਰਬਰਜੀਤ,ਕਰਮਜੀਤ ਕੌਰ,ਹਰਬੰਸ ਕੌਰ ਮਨਜੀਤ ਕੌਰ ਚੰਦਨਦੀਪ ਕੌਰ ਸਵਰਨਜੀਤ ਕੌਰ ਹਰਪ੍ਰੀਤ ਕੌਰ ਗੁਰਜੀਤ ਕੌਰ ਗੁਰਜੀਤ ਸਿੰਘ ਸ਼ੁਮਿੰਦਰ ਕੌਰ ਪਵਨ ਕੁਮਾਰ ਨਸੀਬ ਸਿੰਘ ਆਦਿ ਹਾਜਰ ਸਨ।


