ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਟਰਮ - 1 ਦੇ ਇਮਤਿਹਾਨਾਂ ਵਿੱਚ ਸਫਲਤਾ ਦੇ ਝੰਡੇ ਗੱਡੇ

ਮੋਗਾ 21 ਮਾਰਚ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸੀ. ਬੀ. ਐਸ. ਈ. ਬੋਰਡ ਵੱਲੋਂ ਬਾਰਵੀਂ ਜਮਾਤ (ਸੈਸ਼ਨ 2021-22) ਟਰਮ - 1 ਦੇ ਇਮਤਿਹਾਨਾਂ ਦੇ ਐਲਾਨੇ ਗਏ ਅੰਕਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਸਕੂਲ ਦੇ ਕਾਮਰਸ ਗਰੁੱਪ ਵਿੱਚ ਕਿ੍ਤੀ ਬਾਂਸਲ ਨੇ 97.2% ਅੰਕ ਪ੍ਰਾਪਤ ਕੀਤੇ। ਕਿ੍ਤੀ ਬਾਂਸਲ ਨੇ ਇਕਨੋਮਿਕਸ, ਅਕਾਊਂਟਸ, ਬਿਜ਼ਨਸ ਸਟੱਡੀਸ ਅਤੇ ਸੰਗੀਤ ਵਿਸ਼ੇ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਮੈਡੀਕਲ ਗਰੁੱਪ ਵਿੱਚ ਯੁਵਰਾਜ ਸਿੰਘ ਨੇ 94.4, ਰਿਚਾ ਚਲਾਣਾ ਨੇ 93.6%, ਕਸ਼ਿਸ਼ ਨੇ 92% ਅੰਕ ਪ੍ਰਾਪਤ ਕੀਤੇ। ਰਿਚਾ ਚਲਾਨਾਂ ਨੇ ਕੈਮਿਸਟਰੀ ਅਤੇ ਸੰਗੀਤ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਯੁਵਰਾਜ ਸਿੰਘ ਨੇ ਫਿਜ਼ਿਕਲ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਨਾਨ ਮੈਡੀਕਲ ਗਰੁੱਪ ਵਿੱਚ ਤੇਜਵੰਤ ਕੌਰ ਨੇ 92.8% ਅੰਕ ਪ੍ਰਾਪਤ ਕੀਤੇ। ਤੇਜਵੰਤ ਕੌਰ ਨੇ ਕੈਮਿਸਟਰੀ ਅਤੇ ਫ਼ਿਜ਼ੀਕਲ ਵਿਸ਼ੇ ਵਿੱਚੋ 100% ਅੰਕ ਪ੍ਰਾਪਤ ਕੀਤੇ। ਹਿਉਮੈਨਟੀਜ ਗਰੁੱਪ ਵਿਚ ਰਮਜੋਤ ਕੌਰ ਨੇ 94%, ਭਵਨਪ੍ਰੀਤ ਸਿੰਘ ਨੇ 92.4% ਅਤੇ ਮਨਵੀਰ ਕੌਰ ਨੇ 92.4% ਅੰਕ ਪ੍ਰਾਪਤ ਕੀਤੇ। ਮਨਵੀਰ ਕੌਰ, ਰਮਜੋਤ ਕੌਰ, ਰਾਣਾ ਸੁਬੇਗ ਸਿੰਘ ਨੇ ਪੰਜਾਬੀ ਵਿਸ਼ੇ ਵਿੱਚੋ 100% ਅੰਕ ਪ੍ਰਾਪਤ ਕੀਤੇ।  ਮਨਵੀਰ ਕੌਰ ਨੇ ਪੋਲੀਟੀਕਲ ਵਿਸ਼ੇ ਵਿੱਚ 100% ਅੰਕ ਪ੍ਰਾਪਤ ਕੀਤੇ। ਗਗਨਪ੍ਰੀਤ ਕੌਰ, ਗੁਰਸੇਵਕ ਸਿੰਘ, ਜਸਕਰਨ ਸਿੰਘ ਅਤੇ ਅਭਿਸ਼ੇਕ ਤੂਰ ਨੇ ਸੰਗੀਤ ਵਿਸ਼ੇ ਵਿੱਚੋਂ 100% ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਇਸ ਪ੍ਰੈਜ਼ੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਡਾਕਟਰ ਗੁਰਚਰਨ ਸਿੰਘ ਅਤੇ ਪ੍ਰਿੰਸਿਪਲ ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਫਲਤਾ ਲਈ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।