ਮੋਗਾ ਤੋਂ ਚੋਣ ਹਾਰਨ ਵਾਲੀ ਮਾਲਵਿਕਾ ਸੂਦ ਨੇ ਕੀਤਾ ਵੱਡਾ ਐਲਾਨ

ਮੋਗਾ,18 ਮਾਰਚ (ਜਸ਼ਨ):ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜਨ ਵਾਲੀ ਸਮਾਜ ਸੇਵੀ  ਮਾਲਵਿਕਾ ਸੂਦ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਪਹਿਲਾ ਵਾਂਗ ਆਪਣੇ ਹਲਕੇ ਦੀ ਸੇਵਾ, ਸੰਭਾਲ ਅਤੇ ਲੋਕ ਸੇਵਾ 'ਚ ਤੱਤਪਰ ਰਹੇਗੀ! ਉਹਨਾਂ ਕਿਹਾ ਕਿ ਮੈਂ ਚੋਣਾਂ ਚ ਸਾਥ ਦੇਣ ਲਈ ਸਮੂੰਹ ਪਾਰਟੀ ਆਗੂਆਂ, ਵਰਕਰਾਂ, ਮੈਨੂੰ ਵੋਟ ਪਾਉਣ ਵਾਲੇ ਹਰ ਇੱਕ ਵੋਟਰ ਅਤੇ ਸਮੁਚੇ ਹਲਕੇ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਮੇਰਾ ਦਿਨ ਰਾਤ ਸਾਥ ਦਿੱਤਾ! ਉਨ੍ਹਾਂ ਕਿਹਾ ਕਿ ਹਾਰ  ਜਿੱਤ ਸਿਆਸਤ ਦਾ ਹਿੱਸਾ ਹੈ, ਪਰ ਮੈਂ ਆਪਣੀ ਸੇਵਾ ਨਿਰੰਤਰ ਜਾਰੀ ਰੱਖਾਂਗੀ! ਸੂਦ ਪਰਿਵਾਰ ਦੇ ਬੂਹੇ ਹਰ ਇੱਕ ਜਰੂਰਤਮੰਦ ਦੇ ਲਈ ਪਹਿਲਾ ਵਾਂਗ ਸਦਾ ਹੀ ਖੁੱਲ੍ਹੇ ਹਨ! ਉਨ੍ਹਾਂ ਕਿਹਾ ਕਿ ਉਹ ਮੋਗਾ ਵਾਸੀਆਂ ਨੂੰ ਆਪਣੇ ਪੱਧਰ ਤੇ ਸਿਹਤ, ਸਿੱਖਿਆ ਅਤੇ ਰੁਜਗਾਰ ਪ੍ਰਤੀ ਸੇਵਾਵਾਂ ਦੇਣ ਲਈ ਵਚਨਵੱਧ ਹਨ! ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਏ ਜੇਕਰ ਇਨਸਾਨ ਚ ਚੰਗੇ ਕੰਮ ਕਰਨ ਦਾ ਜਜਬਾ ਹੈ ਤਾਂ ਸਭ ਕੁਝ ਮੁਮਕਿਨ ਹੈ! ਭਰੋਸੇਯੋਗ ਸੂਤਰਾਂ ਮੁਤਾਬਿਕ  ਮਾਲਵਿਕਾ ਸੂਦ ਨੇ ਆਪਣੇ ਅਤਿ ਨਜ਼ਦੀਕੀ ਸਾਥੀਆਂ ਨੂੰ ਆਪਣੀ ਮਨਸ਼ਾ ਸਾਫ ਕਰਦਿਆਂ ਆਖਿਆ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੇ ਉਮੀਦਵਾਰ ਵਜੋਂ ਮੋਗਾ ਤੋਂ ਹੀ ਲੜੇਗੀ