ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਧਰਮਸ਼ਾਲਾ ਲਈ ਇਕ ਲੱਖ 70 ਹਜ਼ਾਰ ਰੁਪਏ ਦਾ ਚੈੱਕ, ਪਾਰਟੀ ਵਰਕਰਾਂ ਨੂੰ ਸੌਂਪਿਆ
ਮੋਗਾ, 15 ਮਾਰਚ ( ਜਸ਼ਨ) : ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਅੱਜ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਧੱਲੇਕੇ ਵਿਖੇ ਪਹੁੰਚੇ ਜਿੱਥੇ ਕਵਲਜੀਤ ਕੌਰ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਟਾਵਰ ਵਾਲੀ ਬਸਤੀ ਦੀ ਧਰਮਸ਼ਾਲਾ ਨੂੰ ਉਸਾਰਨ ਲਈ ਜਗਹ ਖਰੀਦਣ ਵਾਸਤੇ ਨਿੱਜੀ ਤੌਰ ’ਤੇ ਇਕ ਲੱਖ 70 ਹਜ਼ਾਰ ਰੁਪਏ ਦਾ ਚੈੱਕ ਪਾਰਟੀ ਵਰਕਰਾਂ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਗਰੀਬ ਲੋਕਾਂ ਲਈ ਧਰਮਸ਼ਾਲਾ ਉਸਾਰਨ ਵਾਸਤੇ ਬੇਨਤੀ ਕੀਤੀ ਸੀ ਪਰ ਸਰਕਾਰ ਵਿਚ ਚੱਲ ਰਹੀ ਉੱਥਲ ਪੁਥਲ ਕਾਰਨ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਤੇ ਫਿਰ ਚੋਣ ਪ੍ਰਚਾਰ ਦੌਰਾਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਕੋਡ ਆਫ਼ ਕੰਡਕਟ ਖਤਮ ਹੁੰਦਿਆਂ ਹੀ ਉਹ ਆਪਣੇ ਨਿੱਜੀ ਖਰਚੇ ’ਤੇ ਧਰਮਸ਼ਾਲਾ ਲਈ ਜ਼ਮੀਨ ਖਰੀਦ ਕੇ ਦੇਣਗੇ ਤੇ ਅੱਜ ਉਹਨਾਂ ਆਪਣੇ ਖਾਤੇ ਵਿਚੋਂ ਚੈੱਕ ਕੱਟ ਕੇ ਧੱਲੇਕੇ ਵਾਸੀਆਂ ਨੂੰ ਸੌਂਪ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਵਾਅਦਾ ਕੀਤਾ ਕਿ ਇਸ ਧਰਮਸ਼ਾਲਾ ਦੀ ਉਸਾਰੀ ਲਈ ਵੀ ਉਹ ਕੇਂਦਰ ਸਰਕਾਰ ਤੋਂ ਢੁੱਕਵੀਂ ਗਰਾਂਟ ਲਿਆ ਕੇ ਇਲਾਕਵਾਸੀਆਂ ਦੀ ਮੰਗ ਪੂਰੀ ਕਰਨਗੇ। ਇਸ ਮੌਕੇ ਧੱਲਕੇ ਵਾਸੀਆਂ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਾਅਦਾ ਪੂਰਾ ਕਰਨ ’ਤੇ ਧੰਨਵਾਦ ਕੀਤਾ।