ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਸ਼ਹੀਦੀ ਪਾਰਕ ਤੋਂ ਪਾਰਟੀ ਵਲੰਟੀਅਰਾਂ ਅਤੇ ਕੌਂਸਲਰਾਂ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਦੀ ਕੀਤੀ ਸ਼ੁਰੂਆਤ

ਮੋਗਾ, 14 ਮਾਰਚ (ਜਸ਼ਨ): ਅੱਜ ਮੋਗਾ ਹਲਕੇ ਦੀ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਸ਼ਹੀਦੀ ਪਾਰਕ ਤੋਂ ਪਾਰਟੀ ਵਲੰਟੀਅਰਾਂ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਸਹਿਯੋਗ ਨਾਲ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਧਾਇਕ ਡਾ: ਅਮਨਦੀਪ ਅਰੋੜਾ ਨੇ ਖੁਦ ਝਾੜੂ ਫੜ੍ਹ ਕੇ ਪਾਰਕ ਅਤੇ ਉਸ ਦੇ ਆਲੇ ਦੁਆਲੇ ਨੂੰ ਸਾਫ਼ ਕੀਤਾ । ਸਵੇਰ ਤੋਂ ਸ਼ੁਰੂ ਹੋਏ ਇਸ ਸਫ਼ਾਈ ਅਭਿਆਨ ਵਿਚ ਬਜ਼ੁਰਗ ਬੀਬੀਆਂ ਨੇ ਵੀ ਪੂਰਾ ਯੋਗਦਾਨ ਪਾਇਆ। 

ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਸੜਕਾਂ, ਪਾਰਕਾਂ ਵਿੱਚ ਗੰਦਗੀ ਅਤੇ ਕੁੜੇ ਦੇ ਢੇਰ ਬਿਮਾਰੀਆਂ ਦੇ ਕਾਰਨ ਬਣਦੇ ਹਨ ਇਸ ਲਈ ਸਫਾਈ ਰੱਖਣ ਦੀ ਜੁੰਮੇਵਾਰੀ ਸਾਡੀ ਸਾਰਿਆਂ ਦੀ ਹੈ। ਉਹਨਾਂ ਸਫਾਈ ਕਰਮਚਾਰੀਆਂ ਨੂੰ ਵੀ ਇਸ ਸਮੇਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਮੋਗੇ ਨੂੰ ਅਸਲ ਚ ਸੋਹਣਾ ਮੋਗਾ ਬਣਾਇਆ ਜਾ ਸਕੇ। ਪਾਰਕਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਸੈਨਵ ਕਰਨ ਵਾਲਿਆਂ ਨੂੰ ਵਰਜਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਪ੍ਰਤੀ ਸਖਤ ਰਵੀਆ ਵਰਤਣ ਲਈ ਕਿਹਾ। ਇਸ ਸਮੇਂ ਬਲਜੀਤ ਸਿੰਘ ਚਾਨੀ(MC), ਸਰਬਜੀਤ ਕੌਰ (MC), ਕਿਰਨ ਹੁੰਦਲ(MC),ਅਮਿਤ ਪੁਰੀ, ਅਮਨ ਰਖਰਾ, ਪਿਆਰਾ ਸਿੰਘ, ਸੋਨੀਆ ਢੰਡ, ਮਿਲਾਪ ਸਿੰਘ, ਅਸ਼ੋਕ ਗਰੋਵਰ, ਨਵਦੀਪ ਵਾਲੀਆ, ਨਿਤਿਨ ਅਤੇ ਸਮਾਜ ਸੇਵੀ ਸੰਸਥਾਵਾਂ ਸ਼ਾਮਿਲ ਸਨ।