ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੀ ਉਡਾਣ ਉਪਰੰਤ ਸੁਰੱਖਿਆ ਸੇਨਾਵਾਂ ਨੇ ਅਰੰਭਿਆ ਸਰਚ ਅਭਿਆਨ
ਪਠਾਨਕੋਟ, 6 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਅੱਜ ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਬਮਿਆਲ ਸਰਹੱਦ ਦੀ ਡਿੰਡਾ ਚੌਕੀ 'ਤੇ ਪਾਕਿਸਤਾਨੀ ਡਰੋਨ ਉਡਦਾ ਦੇਖਿਆ ਗਿਆ। ਇਸ ਘਟਨਾ ਉਪਰੰਤ ਬੀਐਸਐਫ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ ਡਰੋਨ 'ਤੇ ਕਈ ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਪੁਲਿਸ ਅਤੇ ਬੀ.ਐਸ.ਐਫ. ਸਰਹੱਦ 'ਤੇ ਤਲਾਸ਼ੀ ਅਰੰਭੀ ਗਈ ਅਤੇ ਖ਼ਬਰ ਲਿਖੇ ਜਾਂ ਤਕ ਮੁਹਿੰਮ ਜਾਰੀ ਸੀ।ਡੀ. ਐਸ. ਪੀ ਦੇਹਾਤੀ ਜਗਦੀਸ਼ ਰਾਜ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਬਮਿਆਲ ਸੈਕਟਰ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲਣ ਤੇ, ਬੀ.ਐਸ.ਐਫ ਦੇ ਜਵਾਨ ਤੁਰੰਤ ਹਰਕਤ 'ਚ ਆਏ ਅਤੇ ਕਈ ਰਾਉਂਡ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਡਰੋਨ ਫਿਰ ਪਾਕਿਸਤਾਨ ਵੱਲ ਚਲਾ ਗਿਆ। ਇਸ ਤੋਂ ਬਾਅਦ ਬਾਰਡਰ 'ਤੇ ਪੁਲਿਸ ਦੇ ਜਵਾਨ ਵੀ ਸੁਰੱਖਿਆ ਬਲ ਦੇ ਨਾਲ ਉਸ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ ਜਿੱਥੇ ਡਰੋਨ ਦੀ ਗਤੀਵਿਧੀ ਦੇਖੀ ਗਈ ਸੀ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।