ਹੇਮਕੁੰਟ ਸਕੂਲ ਵਿਖੇ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

ਮੋਗਾ,5 ਮਾਰਚ(ਜਸ਼ਨ):  ਡਿਪਟੀ ਕਮਿਸ਼ਨਰ, ਮੋਗਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਸੁਸ਼ੀਲ ਕੁਮਾਰ ਦੇ ਆਦੇਸ਼ ਅਨੁਸਾਰ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਸਰਕਾਰੀ ਹਸਪਤਾਲ ਵੱਲੋਂ ਅੱਜ  ਵੈਕਸੀਨੇਸ਼ਨ ਕੈਂਪ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਦੀ ਦੇਖ-ਰੇਖ ਵਿੱਚ ਲਗਾਇਆ ਗਿਆ, ਜਿਸ ਵਿੱਚ  ਜਗਮੀਤ ਸਿੰਘ  ਅਤੇ ਰਾਜੇਸ਼ ਗਾਬਾ ਦੁਆਰਾ 15-17 ਸਾਲ ਦੇ ਵਿਦਿਆਰਥੀਆਂ ਨੂੰ ਕੋ-ਵੈਕਸੀਨ ਲਗਾਈ ਗਈ । ਅੱਜ 29 ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ। ਪਹਿਲਾਂ ਤੋਂ ਹੀ 158 ਵਿਦਿਆਰਥੀ ਵੈਕਸੀਨ ਲੈ ਚੁੱਕੇ ਹਨ।ਹੁਣ ਤੱਕ ਸਕੂਲ ਵਿੱਚ 15-17 ਸਾਲ ਦੇ ਕੁੱਲ 187 ਵਿਦਿਆਰਥੀਆਂ ਨੇ ਵੈਕਸੀਨ ਲੈ ਲਈ ਹੈ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਧਿਆਰਥੀਆਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਅਸੀ ਕਰੋਨਾ ਵਰਗੀ ਬਿਮਾਰੀ ਤੋਂ ਸਰੱਖਿਅਤ ਰਹਿ ਸਕਦੇ ਹਾਂ ਅਤੇ ਸਾਨੂੰ ਆਪਣੀ ਸੁਰੱਖਿਆਂ ਲਈ ਚੰਗੀ ਖੁਰਾਕ ਲੈਣੀ ਵੀ ਜ਼ਰੂਰੀ ਹੈ । ਉਹਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਆਪਣੇ ਦੋਸਤਾਂ ਨੂੰ ਵੀ ਵੈਕਸੀਨ ਲੈਣ ਲਈ ਪ੍ਰੇਰਿਤ ਕੀਤਾ।