ਹਾਦਸੇ ‘ਚ ਜਥੇਦਾਰ ਤੋਤਾ ਸਿੰਘ ਦੇ ਪੀ ਏ ਜਗਸੀਰ ਸਿੰਘ ਅਤੇ ਉਸਦੀ ਮਾਤਾ ਦੀ ਮੌਤ, ਫਾਰਚੂਨਰ ਅਤੇ ਵਰਨਾ ਕਾਰ ਦਰਮਿਆਨ ਹੋਈ ਭਿਆਨਕ ਟੱਕਰ,ਵਰਨਾ ਵਿਚ ਭਗਵੰਤ ਮਾਨ ਦਾ ਕਰੀਬੀ ਸੀ ਮੌਜੂਦ, ਅੰਤਿਮ ਸਸਕਾਰ ਅੱਜ
ਮੋਗਾ,1 ਮਾਰਚ (ਜਸ਼ਨ): ਮੋਗਾ ਜ਼ਿਲ੍ਹੇ ਵਿਚ ਅਕਾਲੀ ਖੇਮਿਆਂ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਤੀ ਰਾਤ ਫਾਰਚੂਨਰ ਅਤੇ ਵਰਨਾ ਕਾਰ ਦਰਮਿਆਨ ਹੋਈ ਭਿਆਨਕ ਟੱਕਰ ‘ਚ ਜਥੇਦਾਰ ਤੋਤਾ ਸਿੰਘ ਦੇ ਪੀ ਏ ਜਗਸੀਰ ਸਿੰਘ ਰੱਖੜਾ ਅਤੇ ਉਸਦੀ ਮਾਤਾ ਪਰਮਜੀਤ ਕੌਰ ਦੀ ਮੌਤ ਹੋ ਗਈ ਜਦਕਿ ਜਗਸੀਰ ਦੀ ਦੀ ਪਤਨੀ ਅਤੇ ਧੀ ਨੂੰ ਗੰਭੀਰ ਹਾਲਤ ਵਿਚ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਗਸੀਰ ਸਿੰਘ ਦਾ ਸਮੁੱਚਾ ਪਰਿਵਾਰ ਫਾਰਚੂਨਰ ਗੱਡੀ ’ਤੇ ਸਵਾਰ ਸੀ । ਮੌਕੇ ’ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਵਰਨਾ ਕਾਰ ਵਿਚ ਭਗਵੰਤ ਮਾਨ ਦਾ ਕਰੀਬੀ ਵਿਅਕਤੀ ਗੱਡੀ ਚਲਾ ਰਿਹਾ ਸੀ ।
ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪੀ ਏ ਗੁਰਜੰਟ ਸਿੰਘ ਰਾਮੂਵਾਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਸੀਰ ਸਿੰਘ ਰੱਖੜਾ ਆਪਣੇ ਪਰਿਵਾਰ ਸਮੇਤ ਆਪਣੇ ਸਹੁਰੇ ਪਰਿਵਾਰ ਨੂੰ ਮਿਲ ਕੇ ਮੁਕਤਸਰ ਤੋ ਵਾਪਿਸ ਆਪਣੇ ਘਰ ਧਰਮਕੋਟ ਨੂੰ ਪਰਤ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਬਾਲ ਕਰਿਸ਼ਨ ਬਾਲੀ ਪ੍ਰਧਾਨ ,ਚੇਅਰਮੈਨ ਖਣਮੁੱਖ ਭਾਰਤੀ, ਰਜਿੰਦਰ ਸਿੰਘ ਡੱਲਾ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਮਰਜੀਤ ਸਿੰਘ ਲੰਢੇਕੇ, ਸਰਪੰਚ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ,ਮਾਈਕਰੋ ਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ , ਰਾਜਵੰਤ ਸਿੰਘ ਮਾਹਲਾ ਗੁਰਮੇਲ ਸਿੰਘ ਸਿੱਧੂ ਧਰਮਕੋਟ, ਬੂਟਾ ਸਿੰਘ ਦੌਲਤਪੁਰਾ, ਸਰਪੰਚ ਰਵਦੀਪ ਸਿੰਘ ਸੰਘਾ, ਸਰਪੰਚ ਬੂਟਾ ਸਿੰਘ ਸੋਸਣ, ਸਰਪੰਚ ਗੁਰਮੀਤ ਸਿੰਘ ਗਗੜਾ, ਸਰਪੰਚ ਜਗਜੀਵਨ ਸਿੰਘ ਲੁਹਾਰਾ, ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਟਕਟਰ, ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲਾ, ਬਲਜੀਤ ਸਿੰਘ ਜੱਸ ਮੰਗੇਵਾਲਾ,ਕੌਂਸਲਰ ਗੌਰਵ ਗੁੱਡੂ ਗੁਪਤਾ, ਕੌਂਸਲਰ ਦੀਪਇੰਦਰ ਸੰਧੂ,ਕੌਂਸਲਰ ਪ੍ਰੇਮ ਚੱਕੀ ਵਾਲਾ,ਰਾਕੇਸ਼ ਸਿਤਾਰਾ, ਗੋਵਰਧਨ ਪੋਪਲੀ ਕੌਂਸਲਰ, ਸੁਖਚੈਨ ਸਿੰਘ ਰਾਮੂੰਵਾਲਾ, ਸਰਪੰਚ ਮੁਕੰਦ ਸਿੰਘ ਬੁੱਕਣਵਾਲਾ, ਗੁਰਮੀਤ ਸਿੰਘ ਸਰਪੰਚ ਦੌਲਤਪੁਰਾ ਨੀਵਾਂ, ਭੁਪਿੰਦਰ ਸਿੰਘ ਮੋਗਾ, ਜਸਪਾਲ ਸਿੰਘ ਖੋਸਾ ਪਾਂਡੋਂ, ਇੰਦਰਜੀਤ ਸਿੰਘ ਨਿਊ ਟਾਊਨ, ਨਰਿੰਦਰ ਸਿੰਘ ਸਰਪੰਚ ਬੁੱਕਣਵਾਲਾ ਤੋਂ ਇਲਾਵਾ ਅਕਾਲੀ ਵਰਕਰਾਂ ਨੇ ਇਸ ਦਰਦਨਾਕ ਹਾਦਸੇ ਵਿਚ ਮਾਰੇ ਗਏ ਜਗਸੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਅਚਾਨਕ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਪੀ ਏ ਗੁਰਜੰਟ ਸਿੰਘ ਰਾਮੂਵਾਲਾ ਨੇ ਦੱਸਿਆ ਕਿ ਜਗਸੀਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਅੰਤਿਮ ਸਸਕਾਰ ਧਰਮਕੋਟ ਵਿਖੇ ਢੋਲੇਵਾਲਾ ਰੋਡ ’ਤੇ ਦੁਪਹਿਰ 2 ਵਜੇ ਕੀਤਾ ਜਾਵੇਗਾ।