ਵਿੱਦਿਆ ਦਾ ਚਾਨਣ ਵੰਡਣ ਵਾਲੀ ਅਧਿਆਪਿਕਾ ਹਰਦੀਪ ਕੌਰ ਸੇਖਾ
ਮੋਗਾ 27 ਫਰਵਰੀ (ਜਸ਼ਨ) : ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੀ ਧਾਰਨੀ ਲੈਕਚਰਾਰ ਸ੍ਰੀਮਤੀ ਹਰਦੀਪ ਕੌਰ ਸੇਖਾ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ ਨਾਲ ਆਪਣੇ ਕਹੇ ਸ਼ਬਦਾਂ 'ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਹਰਦੀਪ ਕੌਰ ਸੇਖਾ ਹਮੇਸ਼ਾ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਰਹੇ ਹਨ। ਉਹਨਾਂਨੇ ਆਪਣੀ ਜ਼ਿੰਦਗੀ ਦੇ ਲਗਭਗ ਪੈਂਤੀ ਸਾਲ ਬਤੌਰ ਅਧਿਆਪਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤੇ ਹਨ ਅਤੇ ਉਹਨਾਂ ਦੇ ਪਾਏ ਪੂਰਨਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਹਰਦੀਪ ਕੌਰ ਸੇਖਾ ਦਾ ਜਨਮ 27ਫਰਵਰੀ 1964 ਨੂੰ ਸਵ.ਸਰਦਾਰ ਨਗਿੰਦਰ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ । ਆਪਣੇ ਮੁੱਢਲੀ ਵਿੱਦਿਆ ਸਿੱਧਵਾਂ ਕਲਾਂ ਤੋ ਹਾਸਿਲ ਕੀਤੀ ॥ਬਾਅਦ ਵਿੱਚ BSc.Bed .ਮੋਗਾ ਦੇ ਡੀ ਐਮ ਕਾਲਜ ਤੋ ਹਾਸਿਲ ਕੀਤੀ ।ਫ਼ਰਵਰੀ 1987 ਵਿੱਚ ਆਪਦੀ ਸਾਦੀ ਪਰਵਾਸੀ ਸਾਹਿਤਕਾਰ ਜਰਨੈਲ ਸਿੰਘ ਸੇਖਾ ਦੇ ਬੇਟੇ ਨਵਨੀਤ ਸਿੰਘ ਸੇਖਾ ਦੇ ਨਾਲ ਹੋਈ ਜੋ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਵਿੱਚੋਂ ਬਤੌਰ ਜਿਲਾ ਆਰਟਿਸਟ ਬੀਤੇ ਵਿੱਚ ਰਿਟਾਇਰ ਹੋਏ ਹਨ । 1988 ਵਿੱਚ ਆਪ ਨੇ ਸਰਕਾਰੀ ਸਇੰਸ ਅਧਿਆਪਕਾ ਵਜੋ ਤਲਵੰਡੀ ਭਾਈ ਵਿੱਚ ਨੌਕਰੀ ਜੁਆਇਨ ਕੀਤੀ ।ਘਰ ਦਾ ਮਾਹੌਲ ਸਾਹਿਤਿਕ ਹੌਣ ਦੇ ਕਾਰਨ ਆਪਣੇ ਪੰਜਾਬੀ ਵਿੱਚ ਐਮ ਏ ਕੀਤੀ 2012 ਵਿੱਚ ਆਪ ਲੈਕਚਰਾਰ ਵਜੋ ਪ੍ਰਮੋਟ ਹੋ ਗਏ ।ਆਪ ਨੇ ਆਪਣੇ ਬੱਚਿਆਂ ਨੂੰ ਵੀ ਉੱਚ ਵਿੱਦਿਆ ਦਵਾਈ ।ਬੀ ਵੀ ਐਸ਼ ਸੀ ਵੈਟਨਰੀ ਪਾਸ ਆਪਦਾ ਬੇਟਾ ਨਵਦੀਪ ਸਿੰਘ ਨੈਸਲੇ ਮੋਗਾ ਵਿੱਚ ਵੈਟਨਰੀ ਡਾਕਟਰ ਦੀ ਸੇਵਾ ਨਿਭਾ ਰਿਹਾ ਹੈ ਨੂੰਹ ਗੁਰਿੰਦਰ ਕੌਰ ਤੇ ਪੋਤਰਾ ਗੁਰਅਜੀਜ ਸਿੰਘ ਘਰ ਦੀ ਰੌਣਕ ਹਨ ॥ ਆਪਦੀ ਬੇਟੀ ਸੁਮੀਤਪਾਲ ਕੌਰ ਐਮ ਏ ਫਾਈਨ ਆਰਟਸ਼ ,ਮੋਗਾ ਦੇ ਸਮਾਜ ਸੇਵੀ ਤੇ ਕੈਬਰਿਜ ਸਕੂਲ ਦੇ ਚੈਅਰਮੇਨ ਦਵਿੰਦਰਪਾਲ ਸਿੰਘ ਰਿੰਪੀ ਦੇ ਬੇਟੇ ਕਨੇਡਾ ਵਾਸੀ ਗਗਨਪ੍ਰੀਤ ਸਿੰਘ ਨਾਲ ਵਿਆਹੀ ਹੋਈ ਹੈ ॥ਸ੍ਰੀਮਤੀ ਹਰਦੀਪ ਕੌਰ ਮਿਤੀ 28 ਫ਼ਰਵਰੀ ਨੂੰ ਤਲਵੰਡੀ ਭੰਗੇਰੀਆਂ ਤੋ ਰਿਟਾਇਰ ਹੋ ਰਹੇ ਹਨ । ਅਸੀ ਉਹਨਾ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਉਮੀਦ ਹੈ ਉਹ ਰਿਟਾਇਰ ਹੋਣ ਤੋ ਬਾਅਦ ਵੀ ਸਮਾਜ ਸੇਵਾ ਕਰਦੇ ਰਹਿਣਗੇ ਕਿਉਕਿ
ਦੂਸਰਿਆਂ ਨੂੰ ਚਾਨਣ ਵੰਡਣ ਵਾਲਾ ਇਨਸਾਨ ਸਭ ਤੋਂ ਮਹਾਨ ਹੁੰਦਾ ਹੈ ਸਿੱਖਿਆ ਦੇ ਖੇਤਰ ਵਿੱਚ ਲੰਮਾ ਸਮਾਂ ਯੋਗਦਾਨ ਪਾਉਣ ਉਹਨਾਂ ਨੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਅਤੇ ਉੱਚਾ ਸਮਾਜਿਕ ਰੁਤਬਾ ਹਾਸਲ ਕੀਤਾ ਹੈ।