ਮਾਲਵਿਕਾ ਸੂਦ ਨੇ ਕੀਤਾ ਮੋਗਾ ਹਲਕਾ ਵਾਸੀਆਂ ਦਾ ਧੰਨਵਾਦ

ਮੋਗਾ, 22 ਫਰਵਰੀ  (ਜਸ਼ਨ):ਮਾਲਵਿਕਾ ਸੂਦ ਨੇ  ਸਮੂਹ ਮੋਗਾ ਹਲਕਾ ਵਾਸੀਆਂ ਅਤੇ ਸਮੁੱਚੇ  ਕਾਂਗਰਸ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ "ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੋਗਾ ਹਲਕਾ ਵਾਸੀਆਂ ਦੀ ਅਤੇ ਕੁੱਲ ਕਾਂਗਰਸ ਪਰਿਵਾਰ ਦੀ ਜਿਹਨਾਂ ਨੇ ਮੋਗਾ ਹਲਕੇ ਦੇ ਵਿਕਾਸ, ਭਲਾਈ ਅਤੇ ਤਰੱਕੀ ਲਈ ਮੇਰਾ ਸਾਥ ਦਿੱਤਾ ਅਤੇ ਆਪਣੀ‌ ਮਿਹਨਤ ਨਾਲ, ਦ੍ਰਿੜ੍ਹਤਾ ਨਾਲ ਇਹਨਾਂ ਚੋਣਾਂ ਵਿੱਚ ਆਪਣਾ  ਸਮਰਥਨ ਦਿੰਦਿਆਂ, ਕਾਰਜਸ਼ੀਲ ਰਹਿ ਕੇ ਸਾਨੂੰ ਚੋਣਾਂ ਵਿੱਚ ਫਤਿਹ ਦੇ ਰਾਹ ਤੋਰਿਆ । ਮੈਂ ਆਪ ਸਭਨਾਂ ਦੀ ਰਿਣੀ ਹਾਂ । ਆਪ ਸਭਨਾਂ ਦੀ ਬਖਸ਼ਿਸ਼ ਹੀ ਮੇਰੀ ਤਾਕਤ ਹੈ। ਪਰਮਾਤਮਾ ਮਿਹਰ ਕਰੇ।" ਉੱਥੇ ਮੌਜੂਦ ਮੋਗਾ ਹਲਕਾ ਵਾਸੀਆਂ ਨੇ ਅਤੇ ਕਾਂਗਰਸ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਨਤੀਜਿਆਂ ਤੋਂ ਪਹਿਲਾਂ ਹੀ ਮਾਲਵਿਕਾ ਸੂਦ ਨੂੰ ਜਿੱਤ ਦੀਆਂ ਵਧਾਈਆਂ ‌ਭੇਟ ਕੀਤੀਆਂ ਅਤੇ ਵਿਸ਼ਵਾਸ ਜਤਾਉਂਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ।