ਕਾਕਾ ਲੋਹਗੜ੍ਹ ਨੂੰ ਜਿਤਾਉਣਾ ਸਮੇਂ ਦੀ ਮੰਗ - ਜਗਦੀਸ਼ ਸਿੰਘ ਤਤਾਰੀਏ ਵਾਲਾ
ਮੋਗਾ, 18 ਫਰਵਰੀ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਤਤਾਰੀਏ ਵਾਲਾ (ਆੜ੍ਹਤੀਆ) ਨੇ ਮੋਗਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਕਾਂਗਰਸ ਦੀਆਂ ਨੀਤੀਆਂ ਅਤੇ ਮੁਖ ਮੰਤਰੀ ਚੰਨੀ ਦੀ ਦੂਰਅੰਦੇਸ਼ੀ ਸਦਕਾ ਨਾ ਸਿਰਫ਼ ਬਿਜਲੀ,ਪਾਣੀ ਅਤੇ ਤੇਲ ਕੀਮਤਾਂ ਲੋਕਾਂ ਦੀ ਪਹੁੰਚ ਵਿਚ ਲਿਆਂਦੀਆਂ ਗਈਆਂ ਨੇ ਬਲਕਿ ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮਾਂ ’ਤੇ ਵੀ ਭਰਪੂਰ ਕੰਮ ਕੀਤਾ ਗਿਆ ਹੈ ਜਿਸ ਨਾਲ ਹਰ ਵਰਗ ਦੇ ਲੋਕਾਂ ਦਾ ਜਿਉਣਾ ਸੁਖਾਲਾ ਹੋਇਆ ਹੈ। ਉਹਨਾਂ ਆਖਿਆ ਕਿ ਉਹ ਅੱਜ ਕਾਕਾ ਲੋਹਗੜ੍ਹ ਦੀ ਚੋਣ ਮੁਹਿੰਮ ਲਈ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਦੇਖ ਕੇ ਬੇਹੱਦ ਖੁਸ਼ ਹਨ ਪਰ ਇਹ ਵਰਕਰ ਨਹੀਂ ਸਗੋਂ ਲੋਹਗੜ੍ਹ ਪਰਿਵਾਰ ਦੇ ਮੈਂਬਰ ਹਨ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਇਸੇ ਪਰਿਵਾਰ ਦੀ ਉਡਾਨ ਨਾਲ ਕਾਂਗਰਸ 2022 ਵਿਚ ਦੁਬਾਰਾ ਫਿਰ ਸਰਕਾਰ ਬਣਾ ਕੇ ਲੋਕਾਂ ਦੀ ਇਸੇ ਤਰਾਂ ਸੇਵਾ ਕਰੇਗੀ। ਉਹਨਾਂ ਆਖਿਆ ਕਿ ਦਰਵੇਸ਼ ਸਿਆਸਤਦਾਨ ਬਾਈ ਸੁਖਜੀਤ ਸਿੰਘ ਕਾਕਾ ਲੋਹਗਾਠ ਨੇ ਧਰਮਕੋਟ ਸ਼ਹਿਰ ਦੇ ਨਾਲ ਨਾਲ ਪਿੰਡਾਂ ਵਿਚ ਇਤਿਹਾਸਿਕ ਵਿਕਾਸ ਕਰਵਾਇਆ ਹੈ ਜਿਸ ਨਾਲ ਹੁਣ ਧਰਮਕੋਟ ਹਲਕੇ ਨਾਲੋਂ ਪਛੜਿਆ ਸ਼ਬਦ ਸਦਾ ਲਈ ਦੂਰ ਹੋ ਗਿਆ ਹੈ। ਜਗਦੀਸ਼ ਸਿੰਘ ਤਤਾਰੀਏ ਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਕਾਸ ਦੀ ਇਸ ਲੈ ਨੂੰ ਬਣਾਈ ਰੱਖਣ ਲਈ ਕਾਕਾ ਲੋਹਗੜ੍ਹ ਨੂੰ ਜਿਤਾਉਣ ਲਈ ਪੰਜੇ ਵਾਲਾ ਬਟਣ ਦਬਾਓ।