ਗਰੇਟ ਖਲ੍ਹੀ ਦਲੀਪ ਸਿੰਘ ਰਾਣਾ ਦੀ ਅਗਵਾਈ ‘ਚ ਵਿਧਾਇਕ ਡਾ: ਹਰਜੋਤ ਕਮਲ ਦੇ ਹੱਕ ਵਿਚ ਮੋਗਾ ਵਾਸੀਆਂ ਨੇ ਕੱਢਿਆ ਰੋਡ ਸ਼ੋਅ
*ਰੱਖਿਆ ਮੰਤਰੀ ਰਾਜਨਾਥ ਸਿੰਘ, ਮੀਨਾਕਸ਼ੀ ਲੇਖੀ, ਹੰਸ ਰਾਜ ਹੰਸ, ਗਜੇਂਦਰ ਸ਼ੇਖਾਵਤ ਤੋਂ ਬਾਅਦ ਗਰੇਟ ਖਲ੍ਹੀ ਦੀ ਆਮਦ ਨਾਲ ਡਾ: ਹਰਜੋਤ ਕਮਲ ਦੀ ਸਥਿਤੀ ਹੋਈ ਮਜਬੂਤ
ਮੋਗਾ,18 ਫਰਵਰੀ (ਜਸ਼ਨ): ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ: ਹਰਜੋਤ ਕਮਲ ਨੇ ਭਾਜਪਾ ਆਗੂਆਂ ਅਤੇ ਆਪਣੇ ਸਮਰਥਕਾਂ ਨਾਲ ਮੋਗਾ ‘ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੀ ਅਗਵਾਈ ਗਰੇਟ ਖਲ੍ਹੀ ਦਲੀਪ ਸਿੰਘ ਰਾਣਾ ਨੇ ਕੀਤੀ ਅਤੇ ਖੁਲ੍ਹੀ ਜੀਪ ਵਿਚ ਸਵਾਰ ਹੋ ਕੇ ਮੋਗਾ ਸ਼ਹਿਰ ਦੇ ਲੋਕਾਂ ਦਾ ਪਿਆਰ ਕਬੂਲਿਆ । ਉਹਨਾਂ ਸਮਰਥਕਾਂ ਨੂੰ ‘ਡਬਲ ਇੰਜਣ ਸਰਕਾਰ ’ ਬਣਾਉਣ ਲਈ ਡਾ: ਹਰਜੋਤ ਕਮਲ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਉਹਨਾਂ ਸਪੱਸ਼ਟ ਆਖਿਆ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਉਹਨਾਂ ਨੂੰ ਅਹਿਸਾਸ ਹੈ ਕਿ ਸ਼੍ਰੀ ਮੋਦੀ ਆਪਣੇ ਪਰਿਵਾਰ ਨਹੀਂ ਸਗੋਂ ਸਮੁੱਚੇ ਰਾਸ਼ਟਰ ਲਈ ਸਮਰਪਿਤ ਹੋ ਕੇ ਕੰਮ ਕਰਦੇ ਨੇ। ਇਸ ਮੌਕੇ ਪਿ੍ਰਤਪਾਲ ਸਿੰਘ ਵਲੇਚਾ, ਸਾਬਕਾ ਡੀ ਜੀ ਪੀ ਪਰਮਦੀਪ ਸਿੰਘ ਗਿੱਲ, ਪ੍ਰਧਾਨ ਵਿਨੇ ਸ਼ਰਮਾ, ਨਿੱਧੜਕ ਬਰਾੜ, ਤਿਰਲੋਚਨ ਗਿੱਲ, ਡਾ: ਸੀਮਾਂਤ ਗਰਗ, ਦੇਵ ਪਿ੍ਰਆ ਤਿਆਗੀ ਤੋਂ ਇਲਾਵਾ ਭਾਜਪਾ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਲੀਨਾ ਗੋਇਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਰੋਡ ਸ਼ੋਅ ਦੀ ਅਗਵਾਈ ਕੀਤੀ ਅਤੇ ਢੋਲ ਢਮੱਕੇ ਨਾਲ ਚੱਲ ਰਹੇ ਇਸ ਰੋਡ ਸ਼ੋਅ ਵਿਚ ਸਮਰਥੱਕਾਂ ਅਤੇ ਸ਼ਹਿਰਵਾਸੀਆਂ ਨੇ ਹੱਥਾਂ ਵਿਚ ਕਮਲ ਦੇ ਫੁੱਲਾਂ ਵਾਲੇ ਝੰਡੇ ਫੜ੍ਹੇ ਹੋਏ ਸਨ। ਭਾਰਤ ਮਾਤਾ ਦੀ ਜੈ, ਜੈ ਸ਼੍ਰੀ ਰਾਮ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਇਹ ਰੋਡ ਸ਼ੋਅ ਸ਼ਹਿਰ ਦੇ ਵਿਚੋਂ ਵਿਚ ਗੁਜ਼ਰਦਾ ਹੋਇਆ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਰਸਤੇ ਵਿਚ ਆਏ ਵੱਖ ਵੱਖ ਮੰਦਿਰਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਮੱਥਾ ਵੀ ਟੇਕਿਆ।
ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਅਜਿਹੇ ਲੋਕ ਆਗੂ ਹਨ ਜਿਹਨਾਂ ਨੇ ਪਿਛਲੇ ਪੰਜ ਸਾਲ ਲੋਕਾਂ ਵਿਚ ਰਹਿ ਕੇ ਹਲਕੇ ਦੇ ਵਿਕਾਸ ਕਾਰਜ ਕਰਵਾਏ ਬਲਕਿ ਉਹ ਹਲਕੇ ਦੇ ਦੁੱਖ ਸੁੱਖ ਵੇਲੇ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਨੇ ਇਹੀ ਕਾਰਨ ਰਿਹਾ ਕਿ ਅੱਜ ਲੋਕ ਆਪ ਮੁਹਾਰੇ ਉਹਨਾਂ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਏ ।
ਇਹ ਰੋਡ ਸ਼ੋਅ ਦੇਵ ਪਿ੍ਰਆ ਤਿਆਗੀ ਦੇ ਦਫਤਰ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ, ਕਮੇਟੀ ਘਰ, ਰੇਲਵੇ ਰੋਡ , ਚੈਂਬਰ ਰੋਡ, ਪ੍ਰਤਾਪ ਰੋਡ ,ਨਿਊ ਟਾਊਨ , ਦੇਵ ਸਮਾਜ ਸਕੂਲ, ਰੋਡ, ਆਰਿਆ ਸਕੂਲ ਅੱਗੋਂ ਦੀ ਹੰੁਦਾ ਹੋਇਆ ਦੇਵ ਹੋਟਲ, ਮੇਨ ਬਜ਼ਾਰ, ਸਰਕਾਰੀ ਹਸਪਤਾਲ ਤੋਂ ਪ੍ਰਤਾਪ ਰੋਡ, ਅੰਦਰਲੀ ਮੰਡੀ ਤੋਂ ਮਹਾਰਾਜਾ ਅਗਰਸੈਨ ਅਤੇ ਭਾਰਤ ਮਾਤਾ ਦੇ ਮੰਦਰ ਵਿਚ ਮੱਥਾ ਟੇਕਣ ਉਪਰੰਤ ਰੋਡ ਸ਼ੋਅ ਦੀ ਸਮਾਪਤੀ ਹੋਈ।
ਰੋਡ ਸ਼ੋਅ ਦੇ ਕਾਫ਼ਿਲੇ ਵਿਚ ਆਪ ਮੁਹਾਰੇ ਕਾਰਾਂ, ਜੀਪਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਟਰੈਕਟਰਾਂ ’ਤੇ ਵੀ ਸਵਾਰ ਹੋ ਕੇ ਲੋਕਾਂ ਨੇ ਬੀ ਜੇ ਪੀ ਪ੍ਰਤੀ ਸਮਰਥਨ ਕੀਤਾ।
ਜਗਹ ਜਗਹ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਹਰਜੋਤ ਕਮਲ ਨਾਲ ਦਿਲਾਂ ਦੀ ਸਾਂਝ ਦਾ ਪ੍ਰਗਟਾਵਾ ਕੀਤਾ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਡਾ: ਹਰਜੋਤ ਕਮਲ ਨੇ ਆਖਿਆ ਕਿ ਤੁਸੀਂ ਚੋਣ ਜਿੱਤਣ ਦੀ ਗੱਲ ਕਰਦੇ ਹੋ, ਚੋਣ ਤਾਂ ਮੈਂ ਜਿੱਤਾਂਗਾ ਹੀ ਕਿਉਂਕਿ ਮੈਂ ਆਪਣੇ ਲੋਕਾਂ ਦੇ ਦਿਲ ਜਿੱਤੇ ਨੇ, ਮੇਰੇ ਦਿਲ ਦੇ ਵੱਸਦੇ ਮੇਰੇ ਮੋਗਾ ਹਲਕੇ ਦੇ ਵੱਡੇ ਪਰਿਵਾਰ ਦਾ ਹਰ ਮੈਂਬਰ ਮੈਨੂੰ ਦਿਲੋਂ ਪਿਆਰ ਕਰਦਾ ਹੈ, ਵੋਟਾਂ ਪਾਉਣ ਦੀ ਪਰਿਕਿਰਿਆ ਤਾਂ ਰਸਮਾਂ ਪੂੁਰੀਆਂ ਕਰਨ ਲਈ ਹੈ ਜਦਕਿ ਮੇਰੇ ਆਪਣਿਆਂ ਨੇ ਮੈਨੂੰ ਪਹਿਲਾਂ ਹੀ ਜਿੱਤਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿਚੋਂ ਡਾ: ਹਰਜੋਤ ਕਮਲ ਨੂੰੂ ਸਭ ਤੋਂ ਲੇਟ ਭਾਰਤੀ ਜਨਤਾ ਪਾਰਟੀ ਦੀ ਟਿਕਟ ਮਿਲੀ ਸੀ ਪਰ ਉਹ ਮਹਿਜ਼ 10 ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਅਤੇ ਮੋਗਾ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਚੋਣ ਪ੍ਰਚਾਰ ਪੱਖੋਂ ਸਭ ਤੋਂ ਅੱਗੇ ਨਿਕਲਣ ਵਿਚ ਸਫ਼ਲ ਰਹੇ । ਅੱਜ ਰੋਡ ਸ਼ੋਅ ਦੌਰਾਨ ਮੋਗਾ ਪੂਰੀ ਤਰਾਂ ਕਮਲ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਦਰਅਸਲ ਰੱਖਿਆ ਮੰਤਰੀ ਰਾਜਨਾਥ ਸਿੰਘ,ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਹੰਸ ਰਾਜ ਹੰਸ ਦੀਆਂ ਚੋਣ ਮੀਟਿੰਗਾਂ ਨੇ ਡਾ: ਹਰਜੋਤ ਕਮਲ ਦੀ ਚੋਣ ਮੁਹਿੰਮ ਨੂੰ ਸਿਖਰ ’ਤੇ ਪਹੁੰਚਾਉਣ ਵਿਚ ਯੋਗਦਾਨ ਪਾਇਆ। ਅੱਜ ਚੋਣ ਪ੍ਰਚਾਰ ਦੌਰਾਨ ਨੌਜਵਾਨ ਦਿਲਾਂ ਦੀ ਧੜਕਣ ‘ਗਰੇਟ ਖਲ੍ਹੀ’ ਦੀ ਆਮਦ ਨਾਲ ਡਾ: ਹਰਜੋਤ ਕਮਲ ਦੇ ਹੱਕ ਵਿਚ ਚੋਣ ਪ੍ਰਚਾਰ ਸਿਖਰਾਂ ’ਤੇ ਪੁੱਜਾ ਅਤੇ ਮੋਗਾ ਵਾਸੀਆਂ ਦੇ ਚਿਹਰਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਮੋਗਾ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਵਿਚ ਆਪਣਾ ਵਿਸ਼ਵਾਸ਼ ਪ੍ਰਗਟ ਕਰਦਿਆਂ ਉਹਨਾਂ ਨੂੰ ਹੀ ਦੁਬਾਰਾ ਵਿਧਾਇਕ ਚੁਣਨ ਦਾ ਮਨ ਬਣਾ ਲਿਆ ਹੈ।