ਦੇਵਪ੍ਰਿਆ ਤਿਆਗੀ ਨੇ ਵੋਟਰਾਂ ਨੂੰ ਆਪਣੇ ਲੋਕਤੰਤਰਿਕ ਹੱਕ ਦੇ ਇਸਤੇਮਾਲ ਦੀ ਕੀਤੀ ਅਪੀਲ, ਕਿਹਾ ਪੰਜਾਬ ਨੂੰ ਬਦਲਣਾ ਹੈ ਤਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾਓ
ਮੋਗਾ, 19 ਫਰਵਰੀ (ਬਲਜੀਤ ਸਿੰਘ): ਮੋਗਾ ਹਲਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਹਲਕੇ ਦੇ ਵੋਟਰ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਹਰਜੋਤ ਕਮਲ ਦੀ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਵਾਲਾ ਬਟਨ ਦਬਾਓਣ ਅਤੇ ‘ਡਬਲ ਇੰਜਣ ਸਰਕਾਰ ’ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਆਗੂ ਦੇਵਪ੍ਰਿਆ ਤਿਆਗੀ ਨੇ ਮੋਗਾ ਵਾਸੀਆਂ ਨੂੰ ਆਪਣੇ ਲੋਕਤੰਤਰਿਕ ਹੱਕ ਦੇ ਇਸਤੇਮਾਲ ਕਰਨ ਦੀ ਅਪੀਲ ਕਰਨ ਸਮੇਂ ਕੀਤਾ। ਤਿਆਗੀ ਨੇ ਆਖਿਆ ਕਿ ਵੋਟਰ ਸਮਝਦਾਰ ਅਤੇ ਸੁਚੇਤ ਹਨ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਜੇ ਸੂਬੇ ਵਿਚ ਵੀ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਸੂਬਾ ਤਰੱਕੀ ਦੀਆਂ ਬੁਲੰਦੀਆਂ ਛੋਹੇਗਾ। ਤਿਆਗੀ ਨੇ ਆਖਿਆ ਕਿ ਜੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਹਨਾਂ ਦੀ ਪਿਛਲੀ ਕਾਰਗੁਜ਼ਾਰੀ ਵੀ ਮਾੜੀ ਰਹੀ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਦਾ ਅੰਦਰੁੂਨੀ ਕਲੇਸ਼ ਪੰਜਾਬ ਦੇ ਹੋਰ ਪੰਜ ਸਾਲ ਬਰਬਾਦ ਕਰੇਗਾ ਅਤੇ ਸੂਬਾ ਤਰੱਕੀ ਤੋਂ ਪੰਜ ਸਾਲ ਪਿੱਛੇ ਪੈ ਜਾਵੇਗਾ। ਤਿਆਗੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਹਰ ਆਗੂ ਸ਼ੱਕੀ ਹੈ ਅਤੇ ਸਾਨੂੰ ਪਾਰਟੀ ‘ਚ ਅੰਦਰੂਨੀ ਭਿ੍ਰਸ਼ਟਾਚਾਰ ਦੀਆਂ ਸੂਚਨਾਵਾਂ ਇਹਨਾਂ ਤੋਂ ਵੱਖ ਹੋਏ ਆਗੂਆਂ ਤੋਂ ਲਗਾਤਾਰ ਮਿਲ ਰਹੀਆਂ ਹਨ , ਇਸ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਜੋ ਪਰਿਵਾਰਵਾਦ ਦੀਆਂ ਗੁੰਝਲਾ ਵਿਚ ਫਸਿਆ ਹੋਇਆ ਹੈ ਅਤੇ ਪੰਜਾਬ ਦੀ ਤਰੱਕੀ ਦੀ ਬਜਾਏ ਪਰਿਵਾਰ ਦੀ ਤਰੱਕੀ ਵੱਲ ਧਿਆਨ ਕੇਂਦਰਿਤ ਕਰਦਾ ਆਇਆ ਹੈ ਅਤੇ ਅਕਾਲੀਆਂ ਦੇ ਰਾਜ ਵਿਚ ਹੀ ਚਿੱਟੇ ਦੇ ਵਪਾਰੀਆਂ ਨੇ ਨੌਜਵਾਨੀ ਦਾ ਘਾਣ ਕੀਤਾ। ਤਿਆਗੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸੋਚ ਮਜਬੂਤ ਰਾਸ਼ਟਰ ਨਿਰਮਾਣ ਕਰਨਾ ਹੈ , ਇਸ ਲਈ ਵੋਟਰ ਆਪਣੇ ਦਿਮਾਗ ਨਾਲ ਸੋਚ ਵਿਚਾਰ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।