ਪੰਜਾਬ ਦੇ ਨੌਜਵਾਨ ਰੁਜਗਾਰ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ-ਭੋਲਾ ਸਿੰਘ ਬਰਾੜ
ਬਾਘਾ ਪੁਰਾਣਾ 16 ਫਰਵਰੀ ()‘ਪੰਜਾਬ ਦੇ ਨੌਜਵਾਨ ਰੁਜਗਾਰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ,ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਨੌਜਵਾਨ ਪੀੜ੍ਹੀ ਰੁਜਗਾਰ ਲਈ ਸਿਆਸੀ ਆਗੂਆਂ ਦੇ ਹਾੜ੍ਹੇ ਕੱਢਦੀ ਰਹਿੰਦੀ ਹੈ ਅਤੇ ਡਾਗਾਂ ਖਾਂਦੀ ਰਹਿੰਦੀ ਹੈ।ਡਾਂਗਾਂ ਖਾ ਕੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹਰ ਘਰ ਨੌਕਰੀ ਦਾ ਲਾਰਾ ਲਾ ਕੇ ਸਤ੍ਹਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਨੇ ਰੁਜਗਾਰ ਮੁਹੱਈਆ ਨਹੀਂ ਕਰਵਾਇਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਭੋਲਾ ਸਿੰਘ ਬਰਾੜ ਨੇ ਨੇੜਲੇ ਪਿੰਡ ਨੱਥੋਕੇ ਕੇ ਵਿਖੇ ਸਾਬਕਾ ਸਰਪੰਚ ਦਰਸ਼ਨ ਸਿੰਘ ਦੇ ਗ੍ਰਹਿ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਜਾ ਰਹੀ ਹੈ।ਜੇਕਰ ਪੰਜਾਬ ਚ’ ਨਵੀਆਂ ਇੰਡਸਟਰੀਆਂ ਸਥਾਪਿਤ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਇੱਕ ਵੀ ਨੌਜਵਾਨ ਨੂੰ ਵਿਦੇਸ਼ ’ਚ ਧੱਕੇ ਖਾਣ ਦੀ ਜ਼ਰੂਰਤ ਨਹੀਂ ਪੈਣੀ ਸੀ।ਭੋਲਾ ਸਿੰਘ ਬਰਾੜ ਨੇ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ਮੰਜੇ ਤੇ ਮੋਹਰਾਂ ਲਾ ਕੇ ਕਾਮਯਾਬ ਕਰਨ।ਇਸ ਮੌਕੇ ਗੁਰਜੰਟ ਸਿੰਘ ਐੱਮ.ਸੀ,ਗੁਰਬਚਨ ਸਿੰਘ ਬਰਾੜ,ਲਾਡੀ ਭਾਰੀ,ਗੁਰਬਖਸ਼ ਸਿੰਘ ਵਕੀਲ,ਲਖਵਿੰਦਰ ਸਿੰਘ ਲੱਖੀ,ਸਿੱਪੀ ਖੋਖਰ,ਸਤਨਾਮ ਸਿੰਘ ਸਮਾਧ ਭਾਈ,ਕੁਲਵਿੰਦਰ ਸਿੰਘ ਸਰਪੰਚ,ਕਰਮ ਸਿੰਘ ਮੀਰਾਬ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।