ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਵਲੋਂ ਤੂੜੀ ਛਿਲਕਾ ਯੂਨੀਅਨ ਨਾਲ ਮੀਟਿੰਗ

ਬਾਘਾ ਪੁਰਾਣਾ 17 ਫਰਵਰੀ (ਜਸ਼ਨ): ਹਲਕਾ ਬਾਘਾ ਪੁਰਾਣਾ ਤੋਂ ਭਾਰਤੀ ਜਨਤਾ ਪਾਰਟੀ,ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਸਾਂਝੇ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਵਲੋਂ ਆਪਣੀ ਟੀਮ ਸਮੇਤ ਪਿੰਡਾਂ ਅਤੇ ਸ਼ਹਿਰ ਵਿੱਚ ਤੁਫਾਨੀ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਲਿਆਂਦਾ ਗਿਆ ਹੈ,ਇਸੇ ਕੜੀ ਦੇ ਤਹਿਤ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਨੇ ਪਿੰਡ ਫੂਲੇਵਾਲਾ ਵਿਖੇ ਤੂੜੀ ਛਿਲਕਾ ਯੂਨੀਅਨ ਨਾਲ ਮੀਟਿੰਗ ਕਰਕੇ ਉਹਨਾਂ ਦੇ ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਗਠਜੋੜ ਦੀ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਤੂੜੀ ਛਿਲਕਾ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ,ਸੈਕਟਰੀ ਭਰਤ ਤੋਂ ਇਲਾਵਾ ਵਿਜੇ ਸ਼ਰਮਾ ਜਿਲਾ ਪ੍ਰਧਾਨ ਭਾਜਪਾ,ਮਨਪ੍ਰੀਤ ਸਿੰਘ,ਦੀਪਾ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।ਅੰਤ ਵਿੱਚ ਰਾਜੇਆਣਾ ਨੇ ਕਿਹਾ ਕਿ ਗਠਜੋੜ ਵਲੋਂ ਪੰਜਾਬ ਦੇ ਹਿੱਤਾਂ ਲਈ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਲੋਕ ਪਸੰਦ ਕਰ ਰਹੇ ਹਨ ਜਿਸ ਕਰਕੇ ਲਗਾਤਾਰ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਆ ਰਹੇ ਹਨ।