ਜਥੇਦਾਰ ਮਾਹਲਾ ਨੇ ਸ਼ਹਿਰ ਚ’ ਗੇੜ੍ਹਾ ਦੇ ਕੇ ਕੀਤੀ ਵੋਟਾਂ ਦੀ ਮੰਗ,ਵਿਰੋਧੀ ਧਿਰਾਂ ਪਈਆ ਨਰਮ

ਬਾਘਾ ਪੁਰਾਣਾ 17 ਫਰਵਰੀ  (ਜਸ਼ਨ):ਵਿਕਾਸ ਪੱਖੋਂ ਸ਼ਹਿਰ ਨੂੰ ਸਿਖਰਾਂ ਤੇ ਪਹੁੰਚਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਸ਼ਹਿਰ ਵਾਸੀਆਂ ਨੇ ਹੱਥਾਂ ’ਤੇ ਚੁੱਕਿਆ,ਕਿਉਂਕਿ ਜਿੰਨ੍ਹਾਂ ਵੀ ਹਲਕੇ ਦਾ ਵਿਕਾਸ ਹੋਇਆ,ਅਕਾਲੀ ਦਲ ਦੇ ਸਮੇਂ ਦੌਰਾਨ ਹੀ ਹੋਇਆ ਅਤੇ ਜਦੋਂ ਵੀ ਕਾਂਗਰਸ ਸਰਕਾਰ ਆਈ ਉਦੋਂ ਬਾਘਾ ਪੁਰਾਣਾ ਦੇ ਵਿਕਾਸ ਚ’ ਖੜੋਤ ਆਈ।ਜਿਸ ਕਰਕੇ ਲੋਕ ਕਾਂਗਰਸ ਅਤੇ ‘ਆਪ’ ਨੂੰ ਭੁਲਾਕੇ ਜਥੇਦਾਰ ਮਾਹਲਾ ਨੂੰ ਵਿਧਾਇਕ ਬਣਾਉਣ ਲਈ ਕਾਹਲੇ ਪਏ ਹੋਏ ਹਨ।ਜਦੋਂ ਉਮੀਦਵਾਰ ਮਾਹਲਾ ਨੇ ਆਪਣੀ ਟੀਮ ਨਾਲ ਸ਼ਹਿਰ ਵਿਚ ਤੁਫਾਨੀ ਗੇੜਾ ਦਿੱਤਾ ’ਤਾਂ ਸ਼ਹਿਰ ਵਾਸੀਆਂ ਨੇ ਮਾਹਲਾ ਨੂੰ ਹੱਥਾਂ ਉਪਰ ਹੀ ਚੁੱਕ ਲਿਆ।ਜਥੇਦਾਰ ਮਾਹਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਾ ਭੋਗ ਪੈਣ ਵਾਲਾ ਹੈ,ਕਿਉਂਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਕਰਕੇ ਲੋਕ ਇਨ੍ਹਾਂ ਨੂੰ ਵੋਟਾਂ ਪਾਉਣ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਂਦਿਆਂ ਸਭ ਸਹੂਲਤਾਂ ਚਾਲੂ ਕੀਤੀਆਂ ਜਾਣਗੀਆਂ ਜੋ ਕਾਂਗਰਸ ਸਰਕਾਰ ਨੇ ਬੰਦ ਕੀਤੀਆਂ ਸਨ।‘ਆਪ’ ਤੇ ਵਾਰ ਕਰਦਿਆਂ ਜਥੇਦਾਰ ਮਾਹਲਾ ਨੇ ਕਿਹਾ ਕਿ ਇਹ ਪਾਰਟੀ ਇਕ ਗੁਬਾਰੇ ਦੀ ਤਰ੍ਹਾਂ ਹੈ ਅਤੇ ਇਨ੍ਹਾਂ ਕੋਲ ਲੋਕਾਂ ਵਿੱਚ ਜਾਣ ਲਈ ਕੋਈ ਮੁੱਦਾ ਨਹੀਂ ਹੈ।ਜਥੇਦਾਰ ਨੇ ਕਿਹਾ ਕਿ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਪੰਜਾਬ ਵਾਸੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਦੇ ਹਨ।ਉਮੀਦਵਾਰ ਮਾਹਲਾ ਨੇ 20 ਫਰਵਰੀ ਨੂੰ ਅਕਾਲੀ-ਬਸਪਾ ਗਠਜੋੜ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ।ਇਸ ਬਾਲ ਕ੍ਰਿਸ਼ਨ ਬਾਲੀ ਸੀਨੀਅਰ ਆਗੂ,ਪਰਮਿੰਦਰ ਮੌੜ,ਅਮਰਜੀਤ ਸਿੰਘ ਮਾਣੂੰਕੇ,ਜਗਮੋਹਨ ਸਿੰਘ ਜੈ ਸਿੰਘ ਵਾਲਾ,ਪਵਨ ਢੰਡ,ਰਾਕੇਸ਼ ਤੋਤਾ,ਸੁਰਿੰਦਰ ਬਾਂਸਲ ਡੀ.ਐੱਮ ਵਾਲੇ,ਰਣਜੀਤ ਝੀਤੇ,ਚੈਰੀਆ ਭਾਟੀਆ,ਲਖਵੀਰ ਬਰਾੜ,ਰੌਸ਼ਨ ਲਾਲ ਰੋਸ਼ੀ,ਭੂਸ਼ਨ ਗੋਇਲ,ਪਵਨ ਗੋਇਲ ਆਦਿ ਹਾਜਰ ਸਨ।