ਮਾਫੀਆ ਰਾਜ ਸਥਾਪਿਤ ਕਰਨ ਵਾਲਾ ਅਕਾਲੀ ਦਲ ਕਿਸ ਮੂੰਹ ਨਾਲ ਖਤਮ ਕਰਨ ਦੀ ਕਰ ਰਿਹਾ ਗੱਲ: ਜਥੇਦਾਰ ਬੈਂਸ
*ਹਲਕਾ ਦੱਖਣੀ ਦੇ ਵੱਖ ਵੱਖ ਇਲਾਕਿਆ ‘ਚ ਹੋਈਆ ਮੀਟਿੰਗਾਂ ਦੌਰਾਨ ਮਿਿਲਆ ਭਰਵਾ ਹੁੰਗਾਰਾ
ਲੁਧਿਆਣਾ 16 ਫਰਵਰੀ (ਜਸ਼ਨ): - ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਉਮੀਦਵਾਰ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੇ ਤੰਜ ਕਸਦਿਆ ਕਿਹਾ ਕਿ ਆਪਣੀ ਸੱਤਾ ਦੌਰਾਨ ਖੁਦ ਪੰਜਾਬ ਵਿਚ ਮਾਫੀਆ ਰਾਜ ਦੀ ਸ਼ੁਰੂਆਤ ਕਰਨ ਵਾਲਾ ਅਕਾਲੀ ਦਲ ਹੁਣ ਕਿਸ ਮੂੰਹ ਨਾਲ ਸਰਕਾਰ ਆਉਣ ਤੇ ਆਪਣੇ ਵੱਲੋਂ ਹੀ ਸ਼ੁਰੂ ਕੀਤੇ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ ਆਖ ਰਿਹਾ ਹੈ।
ਇਹਨਾਂ ਗੱਲਾ ਦਾ ਪ੍ਰਗਟਾਵਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਹਲਕਾ ਦੱਖਣੀ ਦੇ ਵੱਖ ਵੱਖ ਇਲਾਕੇ ਕੋਟ ਮੰਗਲ ਸਿੰਘ ਗਲੀ ਨੰਬਰ 19 ਤੇ 29, ਗੁਰਪਾਲ ਨਗਰ ਗਲੀ ਨੰਬਰ 1 ਅਤੇ ਗੁਰੂ ਅੰਗਦ ਕਲੋਨੀ ਗਲੀ ਨੰਬਰ 10 ਵਿਚ ਇਲਾਕਾ ਨਿਵਾਸੀਆ ਨੂੰ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ 2017 ਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁੱਟਕਾ ਸਾਹਿਬ ਦੀ ਸੌਂਹ ਖਾਹ ਕੇ ਕਿਹਾ ਸੀ ਕਿ ਸਰਕਾਰ ਬਣਦੇ ਸਾਰ ਹੀ ਚਾਰ ਹਫਤਿਆ ਵਿਚ ਹੀ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਸਾਢੇ ਚਾਰ ਸਾਲ ਤੱਕ ਕਾਂਗਰਸ ਵਿਚ ਮੁੱਖ ਮੰਤਰੀ ਰਹੇ ਕੈਪਟਨ ਨਾ ਹੀ ਨਸ਼ਾ ਖਤਮ ਕਰ ਸਕੇ ਅਤੇ ਨਾ ਹੀ ਨਸ਼ਾ ਮਾਫੀਆ। ਜਦਕਿ ਨਸ਼ਾ ਮਾਫੀਆ ਨੂੰ ਸਥਾਪਿਤ ਕਰਨ ਵਾਲਾ ਖੁਦ ਅਕਾਲੀ ਦਲ ਹੁਣ ਦਾਅਵੇ ਕਰ ਰਿਹਾ ਹੈ ਕਿ ਜੇਜਰ 2022 ਵਿਚ ਉਹਨਾਂ ਦੀ ਸਰਕਾਰ ਆਉਦੀ ਹੈ ਤਾਂ ਨਸ਼ਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਜਥੇਦਾਰ ਬੈਂਸ ਨੇ ਕਿਹਾ ਕਿ ਨਸ਼ਾ ਮਾਫੀਆ ਨੂੰ ਸ਼ਹਿ ਦੇਣ ਵਾਲਾ ਅਕਾਲੀ ਦਲ ਕਿਸ ਨੂੰ ਗੱਲਾਂ ਕਰ ਰਿਹਾ ਹੈ। ਹੁਣ ਦੁਬਾਰਾ ਪੰਜਾਬ ਵਿਧਾਨ ਸਭਾ 2022 ਦੀਆ ਚੋਣਾਂ ਨੂੰ ਕੁਝ ਦਿਨਾਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਕਾਂਗਰਸ ਸਰਕਾਰ ਦੇ ਰਾਜ ਵਿਚ ਮਾਫੀਆ ਰਾਜ ਖਤਮ ਹੋਣ ਦੀ ਬਜਾਏ ਹੋਰ ਸਰਗਰਮ ਹੋ ਗਿਆ।ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਮੁੱਖ ਮਕਸਦ ਹੀ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਮੁਕਤ ਕਰਨ ਦਾ ਹੈ ਅਤੇ ਸਰਕਾਰ ਆਉਦੇ ਹੀ ਸੂਬੇ ਵਿਚ ਚੱਲ ਰਹੇ ਸਾਰੇ ਮਾਫੀਆ ਰਾਜ ਨੂੰ ਜੜੋ੍ਹ ਖਤਮ ਕੀਤਾ ਜਾਵੇਗਾ। ਇਸ ਮੌਕੇ ਤੇ ਕੌਸਲਰ ਅਰਜਨ ਸਿੰਘ ਚੀਮਾ, ਹਰਿੰਦਰ ਸਿੰਘ, ਮੱਖਣ ਸਿੰਘ, ਰਾਮ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਓਂਕਾਰ ਸਿੰਘ, ਜਸਵੀਰ ਸਿੰਘ ਐਸ.ਡੀ.ਓ, ਅਸ਼ਵਨੀ ਸੂਦ, ਨੀਟਾ ਪ੍ਰਧਾਨ, ਬਾਵਾ, ਨਿੱਕਾ ਪ੍ਰਧਾਨ, ਨਿਰਮਲ ਸਿੰਘ, ਜਥੇਦਾਰ ਸ਼ਾਮ ਸਿੰਘ, ਬੀਬੀ ਕਮਲਜੀਤ ਕੌਰ, ਜੋਗਾ ਸਿੰਘ, ਅਮਨਦੀਪ ਸਿੰਘ ਸਮੇਤ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ।