ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਚੋਣ ਇਜਲਾਸ ਹੋਇਆ
ਮੋਗਾ,16 ਫਰਵਰੀ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ.404 ਪੰਜਾਬ ਦਾ ਸਾਲਾਨਾ ਚੋਣ ਇਜਲਾਸ ਚੌਥਾ ਅੰਪਾਇਰ ਹੋਟਲ ਬੁੱਗੀਪੁਰਾ ਚੌਂਕ ਮੋਗਾ ਵਿੱਚ 15 ਫਰਵਰੀ ਨੂੰ ਹੋਇਆ।ਜਿਸ ਵਿੱਚ ਡਾ ਜਗਜੀਤ ਸਿੰਘ ਗਿੱਲ ਨੇ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।ਖ਼ਜ਼ਾਨਚੀ ਡਾ ਅਨਿਲ ਕੁਮਾਰ ਅਗਰਵਾਲ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਐਗਜ਼ੈਕਟਿਵ ਕਮੇਟੀ ਨੂੰ ਭੰਗ ਕੀਤਾ।ਉਪਰੰਤ ਸਰਵਸੰਮਤੀ ਦੇ ਨਾਲ ਡਾ ਜਗਮੋਹਨ ਸਿੰਘ ਧੂੜਕੋਟ ਪ੍ਰਧਾਨ, ਡਾ ਜਗਤਾਰ ਸਿੰਘ ਸੇਖੋਂ ਚੇਅਰਮੈਨ,ਡਾ ਮਨਪ੍ਰੀਤ ਸਿੰਘ ਸਿੱਧੂ, ਡਾ ਸ਼ਿੰਦਰ ਸਿੰਘ ਕਲੇਰ,ਡਾ ਜਸਵਿੰਦਰ ਸਿੰਘ ਸਮਾਧਭਾਈ ਕੋਰ ਕਮੇਟੀ ਮੈਂਬਰ, ਡਾ ਪਰਮਿੰਦਰ ਕੁਮਾਰ ਪਾਠਕ ਜਨਰਲ ਸਕੱਤਰ, ਡਾ ਜਸਵੀਰ ਸ਼ਰਮਾ ਭਗਤਾ ਸਹਾਇਕ ਸਕੱਤਰ, ਡਾ ਹਰਦੇਵ ਸਿੰਘ ਸੈਣੀ ਅੰਬਾਲਾ ਮੀਤ ਪ੍ਰਧਾਨ, ਡਾ ਦਰਬਾਰਾ ਸਿੰਘ ਭੁੱਲਰ ਪ੍ਰੈੱਸ ਸਕੱਤਰ,ਡਾ ਮਨਜੀਤ ਸਿੰਘ ਸੱਗੂ ਸਹਾਇਕ ਪ੍ਰੈੱਸ ਸਕੱਤਰ, ਡਾ ਅਨਿਲ ਅਗਰਵਾਲ ਖ਼ਜ਼ਾਨਚੀ, ਡਾ ਸੁਨੀਲ ਦੱਤ ਸ਼ਰਮਾ ਸਹਾਇਕ ਖ਼ਜ਼ਾਨਚੀ,ਡਾ ਕਮਲਜੀਤ ਕੌਰ ਸੇਖੋਂ ਆਫ਼ਿਸ ਸਕੱਤਰ, ਡਾ ਪਰਮਜੀਤ ਸਿੰਘ ਨੰਗਲ ਡਾ ਕਰਮਜੀਤ ਸਿੰਘ ਬੌਡੇ ਮੀਟਿੰਗ ਕੋਆਰਡੀਨੇਟਰ ਅਤੇ ਐਗਜ਼ੈਕਟਿਵ ਮੈਂਬਰ ਡਾ ਸੁਰਿੰਦਰ ਅਰੋੜਾ ਪਾਨੀਪਤ, ਡਾ ਮਨੋਜ ਕੁਮਾਰ ਸਿਰਸਾ,ਡਾ ਐੱਸ ਕੇ ਕਟਾਰੀਆ ਬਠਿੰਡਾ,ਡਾ ਨਿਸ਼ਾਨ ਸਿੰਘ ਤਰਨ ਤਾਰਨ, ਡਾ ਤਰਲੋਕ ਸਿੰਘ ਮੁਕਤਸਰ, ਡਾ ਮੋਹਨ ਸਿੰਘ ਭਦੌੜ੍,ਡਾ ਧਰਮਪਾਲ ਸਿੰਘ ਜਗਰਾਉਂ, ਡਾ ਮੁਕੇਸ਼ ਕੁਮਾਰ ਫਿਰੋਜ਼ਪੁਰ,ਅਤੇ ਡਾ ਸੰਜੀਵ ਜੁਨੇਜਾ ਫ਼ਰੀਦਕੋਟ ਚੁਣੇ ਗਏ।ਇਸ ਸਮੇਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਨਾਡ਼ੀ ਵਿਗਿਆਨ ਦੀ ਇਲੈਕਟ੍ਰੋਹੋਮਿਓਪੈਥੀ ਵਿਚ ਵਰਤੋਂ ਦੀ ਜਾਣਕਾਰੀ ਸਾਂਝੀ ਕੀਤੀ।ਡਾ ਦਰਬਾਰਾ ਸਿੰਘ ਭੁੱਲਰ ਨੇ ਇਲੈਕਟ੍ਰੋਹੋਮਿਓਪੈਥੀ ਦਵਾਈ ਸੈਕਰੋਫਲੋਸੋ ਨੰਬਰ 5 ਵਿੱਚ ਵਰਤੇ ਜਾਣ ਵਾਲੇ ਪੌਦੇ ਬਰਬੈਰਿਸ ਵਲਗੈਰਿਸ ਦੇ ਕਾਰਜ ਖੇਤਰ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਪੌਦੇ ਵਿੱਚ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਨ ਦੀ ਸ਼ਕਤੀ ਮੌਜੂਦ ਹੈ।ਡਾ ਜੇ ਐਸ ਖੋਖਰ ਨੇ ਮੈਡੀਕਲ ਟਰਮ ਤੇ ਜਾਣਕਾਰੀ ਦਿੱਤੀ। ਡਾ ਅਨਿਲ ਕੁਮਾਰ ਅਗਰਵਾਲ ਨੇ ਹਾਰਮੋਨ ਦੇ ਵਿਗਾੜ ਅਤੇ ਡਾ ਪਰਮਜੀਤ ਸਿੰਘ ਨੰਗਲ ਨੇ ਡੇਂਗੂ ਤੇ ਇਲੈਕਟ੍ਰੋਹੋਮਿਓਪੈਥਿਕ ਤਜਰਬਾ ਸਾਂਝਾ ਕੀਤਾ।ਇਸ ਸਮੇਂ ਪੰਜਾਬ,ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ।