ਕੈਨੇਡਾ ‘ਚ ਪ੍ਰਵਾਸੀ ਪੰਜਾਬੀਆਂ ਨੇ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਦੇ ਹੱਕ ‘ਚ ਕੀਤੀ ਭਰਵੀਂ ਇਕੱਤਰਤਾ
ਮੋਗਾ,14 ਫਰਵਰੀ (ਜਸ਼ਨ) ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਨੇਡਾ ‘ਚ ਵਸਦੇ ਪ੍ਰਵਾਸੀ ਭਾਰਤੀ ਪੱਬਾਂ ਭਾਰ ਹੋਏ ਪਏ ਹਨ, ਜਿਸਦੇ ਚੱਲਦਿਆਂ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਖੇ ਮੋਗਾ ਜ਼ਿਲੇ ਨਾਲ ਸੰਬੰਧਤ ਪ੍ਰਵਾਸੀ ਭਾਰਤੀਆਂ ਦੀ ਦੂਸਰੀ ਇਕੱਤਰਤਾ ਗੁਰਦੀਪ ਸਿੰਘ ਡਾਲਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਮੋਗਾ ਸਾਬਕਾ ਪੀ ਏ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ, ਪਵਨ ਗਰੋਵਰ ਅਜੀਤਵਾਲ, ਐਸ. ਓ. ਆਈ ਜਿਲਾ ਮੋਗਾ ਦੇ ਸਾਬਕਾ ਪ੍ਰਧਾਨ ਪਿ੍ਰਤਪਾਲ ਸਿੰਘ ਤੂਰ ਅਤੇ ਮਾਸਟਰ ਸੁਖਦੇਵ ਅਰੋੜਾ ਮੋਗਾ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਲੋਂ ਅਨੇਕਾਂ ਇਤਿਹਾਸਕ ਵਿਕਾਸ ਕਾਰਜ ਕਰਵਾਏ ਗਏ ਜਦਕਿ ਪਿਛਲੇ ਸਮੇਂ ਦੌਰਾਨ ਝੂਠ ਦਾ ਸਹਾਰਾ ਲੈ ਕੇ ਸਤਾ ‘ਚ ਆਈ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੇ ਤਬਾਹਕੁੰਨ ਸ਼ਾਸ਼ਨ ਦੌਰਾਨ ਪੰਜਾਬੀਆਂ ਨੂੰ ਝੂਠੇ ਲਾਰਿਆਂ ਦੇ ਸਿਵਾਏ ਕੁਝ ਵੀ ਨਹੀਂ ਦਿੱਤਾ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਸੋਚ ਸਕਦੀ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ-ਬਸਪਾ ਲੀਡਰਸ਼ਿਪ ਦੇ ਮਨਾਂ ਅੰਦਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਜ਼ਜ਼ਬਾ ਹੀ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਪਹੁੰਚਾ ਸਕਦਾ ਹੈ। ਇਸ ਮੌਕੇ ਇਕੱਤਰ ਸਮੁੱਚੇ ਪ੍ਰਵਾਸੀਆਂ ਨੇ ਜਿੱਥੇ ਪੰਜਾਬ ‘ਚ ਵੱਸਦੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਕੇ-ਸੰਬੰਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ ੳੱੁਥੇ ਸਮੁੱਚੀ ਇਕੱਤਰਤਾ ਨੇ ਤਨੋਂ-ਮਨੋਂ ਅਤੇ ਧਨੋਂ ਪਾਰਟੀ ਉਮੀਦਵਾਰਾਂ ਦੇ ਸਮਰਥਨ ਦਾ ਅਹਿਦ ਲਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਤਖਤੂਪੁਰਾ, ਗੁਰਜਿੰਦਰ ਸਿੰਘ ਸਿੱਧੂ ਧਰਮਕੋਟ, ਗੁਰਚਰਨ ਕੌਰ ਕੌਂਸਲਰ ਮੋਗਾ ਦੇ ਸਪੁੱਤਰ ਦਵਿੰਦਰ ਸਿੰਘ ਗਿੱਲ, ਰਾਜਵੀਰ ਸਿੰਘ ਸਿਵੀਆ ਮੋਗਾ, ਇੰਦਰਜੀਤ ਸਿੰਘ ਗਿੱਲ ਕੜਿਆਲ, ਪਵਨਪ੍ਰੀਤ ਸਿੰਘ ਧਰਮਕੋਟ, ਬੇਅੰਤ ਗਿੱਲ ਮਾਣੂੰਕੇ, ਕੇਵਲ ਸਿੰਘ ਮਾਣੂੰਕੇ, ਕੁਲਦੀਪ ਸਿੰਘ ਦੌਲਤਪੁਰਾ, ਸਰਪੰਚ ਅਜਮੇਰ ਸਿੰਘ ਜੰਡੂ ਬੁੱਟਰ, ਮਲਕੀਤ ਸਿੰਘ ਸੈਦੋਕੇ, ਮੱਖਣ ਸੈਦੋਕੇ, ਚਰਨਜੀਤ ਸਿੰਘ ਬਰਾੜ ਡਗਰੂ, ਜਤਿੰਦਰਪਾਲ ਸਿੰਘ ਮਹੇਸ਼ਰੀ, ਪੱਪਾ ਗਿੱਲ ਬਹੋਨਾ, ਗੁਰਤੇਜ ਸਿੰਘ ਉਤਰਾਖੰਡ, ਇੰਦਰਜੀਤ ਸਿੰਘ ਰੂੰਮੀ, ਜਸਪ੍ਰੀਤ ਸਿੰਘ ਜਲੰਧਰ, ਦਮਨਪ੍ਰੀਤ ਸਿੰਘ ਜਲੰਧਰ ਆਦਿ ਹਾਜ਼ਰ ਸਨ।