ਅੱਜ ਮੋਗਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੰਬੋਧਨ ਕਰਨਗੇ
ਮੋਗਾ, 14 ਫਰਵਰੀ (ਜਸ਼ਨ ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਮੋਗਾ ਵਾਸੀਆਂ ਨੂੰ ਸੰਬੋਧਨ ਕਰਨਗੇ। ਭਾਜਪਾ ਪ੍ਰਕੋਸ਼ਠ ਦੇ ਸਕੱਤਰ ਅਤੇ ਰਾਈਟ ਵੇ ਏਅਰਲਿੰਕਸ ਦੇ ਮੈਨੇਜਿੰਗ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਮੋਗਾ ਸ਼ਹਿਰ ਦੀ ਅੰਦਰਲੀ ਦਾਣਾ ਮੰਡੀ , ਨੇੜੇ ਭਰਤ ਮਾਤਾ ਮੰਦਿਰ (ਹਨੂੰਮਾਨ ਜੀ ਦੀ ਮੂਰਤੀ ਨੇੜੇ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਵਰਚੂਅਲ ਰੈਲੀ ਕਰਨਗੇ । ਉਹਨਾਂ ਅਪੀਲ ਕੀਤੀ ਕਿ ਠੀਕ ਦੁਪਹਿਰ 01-00 ਵਜੇ ਪਹੁੰਚ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰ ਸੁਣਦਿਆਂ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੰਦਿਆਂ ਪਾਰਟੀ ਉਮੀਦਵਾਰ ਡਾ. ਹਰਜੋਤ ਕਮਲ ਦੇ ਹੇਠ ਮਜਬੂਤ ਕਰੀਏ ਅਤੇ ਉਹਨਾਂ ਦੀ ਜਿੱਤ ਯਕੀਨੀ ਬਣਾਈਏ