ਪ੍ਰਵਾਸੀ ਪੰਜਾਬੀਆਂ ਵਲੋਂ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ,‘ਸਰੀ' ‘ਚ ਹੋਈ ਮੋਗੇ ਆਲਿਆਂ ਦੀ ਭਰਵੀਂ ਇਕੱਤਰਤਾ
ਮੋਗਾ,6 ਫਰਵਰੀ (ਜਸ਼ਨ) ਪੰਜਾਬ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਮੋਗਾ ਜ਼ਿਲੇ ਨਾਲ ਸੰਬੰਧਤ ਪ੍ਰਵਾਸੀ ਭਾਰਤੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਕਮਲਜੀਤ ਸਿੰਘ ਮੋਗਾ ਸਾਬਕਾ ਪੀ ਏ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲੇ ਨਾਲ ਸੰਬੰਧਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰਵਾਸੀ ਭਾਰਤੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਮੋਗਾ ਅਤੇ ਪਵਨ ਗਰੋਵਰ ਅਜੀਤਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਅਨੇਕਾਂ ਇਤਿਹਾਸਕ ਵਿਕਾਸ ਕਾਰਜ ਕਰਵਾਕੇ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਇਆ ਪ੍ਰੰਤੂ ਕਾਂਗਰਸ ਪਾਰਟੀ ਨੇ ਪੰਜ ਸਾਲ ਤਬਾਹਕੁੰਨ ਸ਼ਾਸ਼ਨ ਦੌਰਾਨ ਵਿਕਾਸ ਕਾਰਜਾਂ ‘ਚ ਅਜਿਹੀ ਖੜ੍ਹੋਤ ਲਿਆਂਦੀ ਕਿ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਵੀ ਅਧਵਾਟੇ ਲਟਕ ਗਏ। ਦੋਵਾਂ ਆਗੂਆਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਸਤਾ ‘ਚ ਆਈ ਕਾਂਗਰਸ ਸਰਕਾਰ ਅਤੇ ਦਿੱਲੀ ਮਾਡਲ ਦੇ ਨਾਮ ‘ਤੇ ਪੰਜਾਬੀਆਂ ਨੂੰ ਉਕਸਾ ਕੇ ਪੰਜਾਬ ਦੀ ਸਤਾ ਹਥਿਆਉਣ ਲਈ ਉਤਾਵਲੀ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਕਿਉਂਕਿ ਜਿਥੇ ਹੁਣ ਖੁਦ ਕਾਂਗਰਸੀ ਆਪਣੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਨਿੰਦਕੇ, ਪਿਛਲੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਨਵਾਂ ਮੁੱਖ ਮੰਤਰੀ ਲਿਆਕੇ, ਪਿਛਲੇ ਧੋਣੇ ਧੋਣ ਨੂੰ ਫਿਰਦੇ ਸਨ, ਉੱਥੇ ਆਮ ਆਦਮੀ ਪਾਰਟੀ ਦੇ ਪਿਛਲੇ ਸਮੇਂ ਦੌਰਾਨ ਜਿੱਤੇ ਵਿਧਾਇਕਾਂ ਵਲੋਂ ਦੂਸਰੀਆਂ ਪਾਰਟੀਆਂ ਪੱਲਾ ਫੜ੍ਹਕੇ, ਕੇਜਰੀਵਾਲ ਦੀ ਪੰਜਾਬ ਪ੍ਰਤੀ ਦੋਗਲੀ ਨੀਤੀ ਜਗ ਜ਼ਾਹਿਰ ਕੀਤੀ ਗਈ ਅਤੇ ਮੌਜੂਦਾ ਸਮੇਂ ‘ਚ ਦੂਸਰੀਆਂ ਪਾਰਟੀਆਂ ਵਲੋਂ ਨਕਾਰੇ ਜਾਂ ਛੱਡਕੇ ਜਾ ਚੁੱਕੇ ਉਮੀਦਵਾਰਾਂ ਨੂੰ ਟਿਕਟਾਂ ਨਾਲ ਨਿਵਾਜ ਕੇ, ਨਿਜ਼ਾਮ ਬਦਲਣ ਦੀ ਗੱਲ ਆਖੀ ਜਾ ਰਹੀ ਹੈ ਪ੍ਰੰਤੂ ਪੰਜਾਬ ਵਾਸੀ ਹੁਣ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ-ਬਸਪਾ ਸਰਕਾਰ ਨੂੰ ਮੁੜ ਤੋਂ ਸਤਾ ‘ਚ ਦੇਖਣ ਲਈ ਉਤਾਵਲੇ ਹਨ। ਮੀਟਿੰਗ ਦੌਰਾਨ ਹਾਜ਼ਰ ਸਮੂੰਹ ਜ਼ਿਲਾ ਵਾਸੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ-ਬਸਪਾ ਗਠਜੋੜ ਉਮੀਦਵਾਰਾਂ ਦੀ ਤਨ, ਮਨ ਅਤੇ ਧਨ ਨਾਲ ਹਮਾਇਤ ਕਰਨ ਦਾ ਅਹਿਦ ਕੀਤਾ। ਇਸ ਮੌਕੇ ਮਾਸਟਰ ਸੁਖਦੇਵ ਸਿੰਘ ,ਮਨਜੀਤ ਸਿੰਘ ਸਿਵੀਆ ਸਾਬਕਾ ਕੌਂਸਲਰ ਮੋਗਾ, ਬਲਜੀਤ ਸਿੰਘ ਬੱਲੀ ਮੋਗਾ, ਯੁਵਪ੍ਰੀਤ ਸਿੰਘ ਮੋਹੀ ਮੋਗਾ, ਗੁਰਚਰਨ ਕੌਰ ਕੌਂਸਲਰ ਮੋਗਾ ਦੇ ਸਪੁੱਤਰ ਦਵਿੰਦਰ ਸਿੰਘ ਗਿੱਲ, ਬਲਦੇਵ ਪੁਰੀ ਮੋਗਾ, ਡਾ. ਪ੍ਰਦੀਪ ਪਾਂਧਾ ਕੋਟ ਈਸੇ ਖਾਂ, ਗੁਰਮੀਤ ਸਿੰਘ ਪਨੇਸਰ, ਰਾਜਵੀਰ ਸਿੰਘ ਸਿਵੀਆ ਮੋਗਾ, ਗੁਰਦੀਪ ਸਿੰਘ ਡਾਲਾ, ਦਵਿੰਦਰ ਪਲਤਾ ਮੋਗਾ, ਜਸਵਿੰਦਰ ਸਿੰਘ ਵਿਰਦੀ, ਸਤਨਾਮ ਸਿੰਘ ਦਾਤੇਵਾਲ, ਭੋਲਾ ਨਾਗਪਾਲ ਕਪੋਟ ਈਸੇ ਖਾਂ, ਜੋਵਨ ਸਿੰਘ ਕੋਟ ਈਸੇ ਖਾਂ, ਕੁਲਬੀਰ ਸਿੰਘ ਸ਼ੇਰਪੁਰ ਮੁਕੁਲ ਅਰੋੜਾ, ਚਰਨਜੀਤ ਸਿੰਘ ਬਰਾੜ, ਸਨੀ ਮੋਗਾ, ਤੁਸ਼ਾਰ ਨਾਗਪਾਲ ਆਦਿ ਹਾਜ਼ਰ ਸਨ।