ਜ਼ਿਲ੍ਹਾ ਮੋਗਾ ਦੇ ਸਾਰੇ 42 ਉਮੀਦਵਾਰਾਂ ਨੂੰ ਕੀਤੀ ਚੋਣ ਨਿਸ਼ਾਨਾਂ ਦੀ ਵੰਡ
ਮੋਗਾ, 5 ਫਰਵਰੀ (ਜਸ਼ਨ): -ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਜ਼ਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਲਈ ਆਈਆਂ ਨਾਮਜ਼ਦਗੀਆਂ ਦੀ ਪੜਤਾਲ ਕਰਨ ਉਪਰੰਤ ਕੁੱਲ 49 ਨਾਮਜਦਗੀਆਂ ਦਰੁਸਤ ਪਾਈਆਂ ਗਈਆਂ। ਮਿਤੀ 3 ਅਤੇ 4 ਫਰਵਰੀ ਨੂੰ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਕੁੱਲ 7 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ। ਇਸ ਨਾਲ ਹੁਣ ਕੁੱਲ 42 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਅੱਜ ਇਨ੍ਹਾਂ 42 ਉਮੀਦਵਾਰਾਂ ਨੂੰ ਇਨ੍ਹਾਂ ਦੇ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਕੀਤੇ ਗਏ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਅਮਨਦੀਪ ਕੌਰ ਅਰੋੜਾ ਨੂੰ ਚੋਣ ਨਿਸ਼ਾਨ ਝਾੜੂ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਹਰਜੋਤ ਕਮਲ ਨੂੰ ਚੋਣ ਨਿਸ਼ਾਨ ਕਮਲ, ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਚੋਣ ਨਿਸ਼ਾਨ ਤੱਕੜੀ, ਇੰਡੀਅਨ ਨੈਸਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਨੂੰ ਚੋਣ ਨਿਸ਼ਾਨ ਹੱਥ, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਚੰਨਣ ਸਿੰਘ ਵੱਟੂ ਨੂੰ ਚੋਣ ਨਿਸ਼ਾਨ ਮੰਜੀ, ਭਾਰਤੀ ਕਮਿਊਨਿਸਟ ਪਾਰਟੀ (ਐਮ ਐਲ) ਲਿਬਰੇਸਨ ਦੇ ਉਮੀਦਵਾਰ ਬਲਕਰਨ ਮੋਗਾ ਨੂੰ ਚੋਣ ਨਿਸ਼ਾਨ ਤਿੰਨ ਸਿਤਾਰੀਆਂ ਨਾਲ ਝੰਡਾ, ਸਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਮਨਜੀਤ ਸਿੰਘ ਮੱਲ੍ਹਾ ਨੂੰ ਚੋਣ ਨਿਸ਼ਾਨ ਬਾਲਟੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਗੁਰਚਰਨ ਸਿੰਘ ਨੂੰ ਚੋਣ ਨਿਸ਼ਾਨ ਟਾਇਰ, ਗੁਰਪ੍ਰੀਤ ਸਿੰਘ ਅਰੋੜਾ ਨੂੰ ਚੋਣ ਨਿਸ਼ਾਨ ਕੈਮਰਾ, ਨਵਦੀਪ ਸੰਘਾ ਨੂੰ ਚੋਣ ਨਿਸ਼ਾਨ ਹਾਂਡੀ ,ਲਵਿੰਦਰ ਗਿੱਲ ਨੂੰ ਚੋਣ ਨਿਸ਼ਾਨ ਕਲਮ ਦੀ ਨਿੱਬ ਸੱਤ ਕਿਰਨਾਂ ਸਮੇਤ ਜਾਰੀ ਕੀਤਾ ਗਿਆ। ઠ
ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਿੰਘ ਸਾਹੋਕੇ ਨੂੰ ਚੋਣ ਨਿਸ਼ਾਨ ਹੱਥ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੂੰ ਚੋਣ ਨਿਸ਼ਾਨ ਝਾੜੂ, ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਨੂੰ ਚੋਣ ਨਿਸ਼ਾਨ ਤੱਕੜੀ, ਸਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਬਲਦੇਵ ਸਿੰਘ ਨੂੰ ਟਰੱਕ ਦਾ ਚੋਣ ਨਿਸ਼ਾਨ, ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਨੂੰ ਹੈਲੀਕਾਪਟਰ ਦਾ ਚੋਣ ਨਿਸ਼ਾਨ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਖਤਿਆਰ ਸਿੰਘ ਸੰਧੂ ਐਸ.ਪੀ. ਨੂੰ ਹਾਕੀ ਅਤੇ ਗੇਂਦ ਦਾ ਚੋਣ ਨਿਸ਼ਾਨ, ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਨੂੰ ਲੈਟਰ ਬਾਕਸ ਦਾ ਚੋਣ ਨਿਸ਼ਾਨ, ਕ੍ਰਿਸਕ ਭਾਰਤੀ ਪਾਰਟੀ ਦੇ ਪਰਮਿੰਦਰ ਸਿੰਘ ਨੂੰ ਅਲਮਾਰੀ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਗੁਰਾਂਦਿੱਤਾ ਸਿੰਘ ਨੂੰ ਮੰਜੀ ਦਾ ਚੋਣ ਨਿਸ਼ਾਨ, ਗੁਰਦੀਪ ਸਿੰਘ ਨੂੰ ਰੋਡ ਰੋਲਰ ਦਾ ਚੋਣ ਨਿਸ਼ਾਨ, ਅਜਾਇਬ ਸਿੰਘ ਨੂੰ ਗੇੈਸ ਸਿਲੰਡਰ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।
ਵਿਧਾਨ ਸਭਾ ਹਲਕਾ ਧਰਮਕੋਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਚੋਣ ਨਿਸ਼ਾਨ ਹੱਥ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ ਉਮੀਦਵਾਰ ਸੁਰਜੀਤ ਸਿੰਘ ਗਗੜਾ ਨੂੰ ਹਥੌੜਾ, ਦਾਤਰੀ ਅਤੇ ਤਾਰਾ ਦਾ ਚੋਣ ਨਿਸ਼ਾਨ, ਸਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੱਥੇਦਾਰ ਤੋਤਾ ਸਿੰਘ ਨੂੰ ਤੱਕੜੀ ਦਾ ਚੋਣ ਨਿਸ਼ਾਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਝਾੜੂ ਦਾ ਚੋਣ ਨਿਸ਼ਾਨ, ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਨੂੰ ਲੈਟਰ ਬਾਕਸ ਦਾ ਚੋਣ ਨਿਸ਼ਾਨ, ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਉਮੀਦਵਾਰ ਜੁਗਰਾਜ ਸਿੰਘ ਨੂੰ ਏਅਰ ਕੰਡੀਸ਼ਨਰ ਦਾ ਚੋਣ ਨਿਸ਼ਾਨ, ਸਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਬਲਰਾਜ ਸਿੰਘ ਖਾਲਸਾ ਨੂੰ ਬਾਲਟੀ ਦਾ ਚੋਣ ਨਿਸ਼ਾਨ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਿੰਦਰ ਸਿੰਘ ਰਵੀ ਗਰੇਵਾਲ ਨੂੰ ਹਾਕੀ ਅਤੇ ਗੇਂਦ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਅੰਗਰੇਜ ਸਿੰਘ ਨੂੰ ਚਿਮਨੀ ਦਾ ਚੋਣ ਨਿਸ਼ਾਨ, ਹਰਪ੍ਰੀਤ ਸਿੰਘ ਹੀਰੋ ਨੂੰ ਮੰਜੀ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।
ਇਸੇ ਤਰ੍ਹਾਂ ਹਲਕਾ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਝਾੜੂ ਦਾ ਚੋਣ ਨਿਸ਼ਾਨ, ਸਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੀਰਥ ਸਿੰਘ ਮਾਹਲਾ ਨੂੰ ਤੱਕੜੀ ਦਾ ਚੋਣ ਨਿਸ਼ਾਨ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਬਰਾੜ ਨੂੰ ਹੱਥ ਦਾ ਚੋਣ ਨਿਸ਼ਾਨ, ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਨੂੰ ਲੈਟਰ ਬਾਕਸ ਦਾ ਚੋਣ ਨਿਸ਼ਾਨ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ੳਮੀਦਵਾਰ ਜਸਵਿੰਦਰ ਕੌਰ ਨੂੰ ਹੱਥ ਵਾਲਾ ਗੱਡਾ ਦਾ ਚੋਣ ਨਿਸ਼ਾਨ , ਸਰੋਮਣੀ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਨੂੰ ਟੈਲੀਫੋਨ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਬੁਰਸ਼ ਦਾ ਚੋਣ ਨਿਸ਼ਾਨ, ਦਰਸ਼ਨ ਸਿੰਘ ਖੋਟੇ ਨੂੰ ਕਰਨੀ ਦਾ ਚੋਣ ਨਿਸ਼ਾਨ, ਦਰਸ਼ਨ ਸਿੰਘ ਬਰਾੜ ਨੂੰ ਭਿੰਡੀ ਦਾ ਚੋਣ ਨਿਸ਼ਾਨ, ਭੋਲਾ ਸਿੰਘ ਬਰਾੜ ਨੂੰ ਮੰਜੀ ਦਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।
ਉਨ੍ਹਾਂ ਅਖੀਰ ਦੱਸਿਆ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ, 2022 ਨੂੰ ਅਤੇ ਚੋਣ ਨਤੀਜੇ 10 ਮਾਰਚ 2022 ਨੂੰ ਐਲਾਨੇ ਜਾਣਗੇ।