ਜਥੇਦਾਰ ਬੈਂਸ ਦੀ ਚੋਣ ਮੁਹਿੰਮ ਨੇ ਹਲਕਾ ਦੱਖਣੀ ‘ਚ ਵਿਰੋਧੀਆਂ ਨੂੰ ਪਾਇਆ ਚਿੰਤਾ ‘ਚ
ਹਲਕਾ ਦੱਖਣੀ ‘ਚ ਵੱਖ ਵੱਖ ਮੀਟਿੰਗਾ ਦੌਰਾਨ ਲੋਕਾਂ ਦਿੱਤਾ ਭਰਪੂਰ ਸਹਿਯੋਗ
ਲੁਧਿਆਣਾ 5 ਫਰਵਰੀ (ਜਸ਼ਨ):- ਲੋਕ ਇਨਸਾਫ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਉਮੀਦਵਾਰ ਜਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕੀਤੀਆ ਜਾਣ ਵਾਲੀਆਂ ਮੀਟਿੰਗਾ ਨਾਲ ਜਿੱਥੇ ਇਕ ਪਾਸੇ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਉਥੇ ਦੂਜੇ ਪਾਸੇ ਜਥੇਦਾਰ ਬੈਂਸ ਦੀ ਚੋਣ ਮੁਹਿੰਮ ਨੇ ਵਿਰੋਧੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਢੋਲੇਵਾਲ ਨੇੜੇ ਸੇਵਕ ਨਗਰ ਵਿਚ ਹੋਈ ਮੀਟਿੰਗ ਦੌਰਾਨ ਲੋਕਾਂ ਵੱਲੋਂ ਮਿਲੇ ਸਹਿਯੋਗ ਦੌਰਾਨ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋ ਇਲਾਕੇੇ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਖੋਲੇ ਗਏ ਸੇਵਾ ਕੇਂਦਰ ਵਿਚ ਵਿਧਾਨ ਸਭਾ ਹਲਕਾ ਦੱਖਣੀ, ਆਤਮ ਨਗਰ ਤੋਂ ਇਲਾਵਾ ਹਰ ਇਲਾਕੇ ਦੇ ਲੋਕ ਬਿਨਾ ਕਿਸੇ ਝਿਜਕ ਤੋਂ ਆਪਣਾ ਕੰਮ ਕਰਵਾਉਦੇ ਆ ਰਹੇ ਹਨ।ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਦੇ ਦਫਤਰ ਵਿਚ ਆਉਣ ਵਾਲੇ ਫਰਿਆਦੀ ਨੂੰ ਕਦੇ ਵੀ ਇਲਾਕਾ ਜਾਂ ਪਾਰਟੀ ਨਹੀ ਪੁੱਛੀ ਜਾਦੀ ਸਗੋਂ ਉਸ ਦਾ ਕੰੰੰਮ ਕਰਵਾਉਣ ਨੂੰ ਪਹਿਲ ਦਿੱਤੀ ਜਾਦੀ ਹੈ। ਇਹੋ ਕਾਰਨ ਹੈ ਕਿ ਅੱਜ ਉਹਨਾਂ ਦੇ ਮੈਦਾਨ ਵਿਚ ਆਉਣ ਨਾਲ ਇਲਾਕਾ ਵਾਸੀਆਂ ਨੇ ਖੁਦ ਆਪ ਮੁਹਾਰੇ ਹੋ ਕੇ ਉਹਨਾਂ ਦੀ ਚੋਣ ਕਮਾਨ ਸੰਭਾਲ ਲਈ ਹੈ ਅਤੇ ਇਸੇ ਗੱਲ ਨੇ ਵਿਰੋਧੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਇਸ ਮੌਕੇ ਤੇ ਇਲਾਕਾ ਵਾਸੀਆ ਵੱਲੋਂ ਜਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਇਲਾਕਾ ਕੌਸਲਰ ਸਵਰਨਦੀਪ ਸਿੰਘ ਚਾਹਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਢੋਲੇਵਾਲ ਸਮੇਤ ਸੇਵਕ ਨਗਰ, ਵਿਸ਼ਵਕਰਮਾ ਕਲੋਨੀ ਅਤੇ ਆਸ ਪਾਸੇ ਇਲਾਕਿਆ ਦੀ ਇਕ ਇਕ ਵੋਟ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੂੰ ਭੁਗਤਾਈ ਜਾਵੇਗੀ।ਇਸ ਦੌਰਾਨ ਜਥੇਦਾਰ ਬੈਂਸ ਨੇ ਹਲਕਾ ਦੱਖਣੀ ਦੇ ਵੱਖ ਵੱਖ ਇਲਾਕਿਆ ਵਿਚ ਮੀਟਿੰਗਾਂ ਦੌਰਾਨ ਸੰਬੋਧਨ ਕੀਤਾ ਅਤੇ ਇਲਾਕਾ ਵਾਸੀਆ ਨੇ ਭਰਪੂਰ ਸਹਿਯੋਗ ਦੇਣ ਦਾ ਵਿਸ਼ਵਾਸ਼ ਦੁਆਇਆ। ਇਸ ਮੌਕੇ ਤੇ ਪ੍ਰਦੀਪ ਕੁਮਾਰ, ਸੁਰਜੀਤ ਸਿੰਘ, ਨਰਿੰਦਰਜੀਤ ਸਿੰਘ, ਰਾਜਵੀਰ ਸਿੰਘ ਪ੍ਰਧਾਨ, ਮਲਕੀਤ ਸਿੰਘ, ਮੁਕੇਸ਼ ਕੁਮਾਰ ਸ਼ਰਮਾ, ਜਤਿੰਦਰ ਅਰੌੜਾ, ਬਚਨ ਕੁਮਾਰ ਮੰਗੀ, ਬਹਾਦਰ ਸਿੰਘ, ਗੁਰਦੀਪ ਸਿੰਘ, ਰਾਜੇਸ਼ ਵਾਲੀਆਂ, ਮਨਜੀਤ ਸਿੰਘ ਲਾਲ, ਰਾਜਿੰਦਰ ਸਿੰਘ, ਨਰਿੰਦਰ ਸਿੰਘ ਅਤੇ ਹੋਰ ਸ਼ਾਮਿਲ ਸਨ।
--