ਲੋਕ ਕਾਂਗਰਸ ਤੋ ਬਹੁਤ ਨਿਰਾਸ਼ ਹਨ --ਬਰਜਿੰਦਰ ਸਿੰਘ ਮੱਖਣ ਬਰਾੜ

ਮੋਗਾ, 4 ਫਰਵਰੀ  (ਜਸ਼ਨ):ਯੂਥ ਅਕਾਲੀ ਦਲ ਦੇ ਵਿਦਿਆਰਥੀ ਜਥੇਬੰਦੀ SOI ਵੱਲੋ ਕਰਵਾਈ ਗਈ  ਮੀਟਿੰਗ ਵਿੱਚ ਹਲਕਾ ਉਮੀਦਵਾਰ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਨੌਜਵਾਨਾਂ ਨਾਲ ਵਿਚਾਰਾਂ ਦੀ ਸਾਂਝ ਪਾ ਓਹਨਾਂ ਦੀਆਂ ਡਿਊਟੀਆਂ ਲਾਈਆਂ। SOI ਦੇ ਜੱਥੇਬੰਦੀ ਦੇ ਨੌਜਵਾਨ ਬਹੁਤ ਹੀ ਸਰਗਰਮੀ ਨਾਲ ਦਿਨ ਰਾਤ ਇੱਕ ਕਰਕੇ ਆਪਣਾ ਕੰਮ ਕਰ ਰਹੇ ਹਨ  ਅੱਜ ਦੀ ਇਸ ਅਹਿਮ ਮੀਟਿੰਗ ਜੋ ਕੇ ਥੌੜੇ ਸਮੇਂ ਵਿੱਚ ਹੀ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਨੂੰ ਉਚੇਚ ਤੌਰ ਤੇ ਸੰਬੋਧਨ ਕਰਨ ਲਈ ਸੂਬਾ ਪ੍ਰਧਾਨ SOI ਰੋਬਿਨ ਬਰਾੜ ਨੇ ਵੀ ਸ਼ਿਰਕਤ ਕੀਤੀ। ਸ਼ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਯੂਥ ਅਕਾਲੀ ਦਲ ਸਮੇਤ SOI ਦੋਵੇਂ ਵਿੰਗ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ ਜਿਸ ਸਦਕਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਆ ਰਹੀ ਹੈ। ਸਰਦਾਰ ਬਰਾੜ ਨੇ ਮੋਗਾ ਤੋ ਦੋਵੇਂ ਵਿਰੋਧੀ ਉਮੀਦਵਾਰਾਂ ਉੱਪਰ ਆਪਣਾ ਪ੍ਰਤਿਕਰਮ ਦਿੰਦਿਆਂ ਕਿਹਾ ਕੇ ਨਰਸਰੀ ਵਿੱਚ ਦਾਖਲਾ ਲਏ ਬਿਨਾ ਗਰੈਜੂਏਸ਼ਨ ਨਹੀਂ ਕੀਤੀ ਜਾ ਸਕਦੀ। ਕਿਓਕੇ ਵਿਰੋਧੀ ਉਮੀਦਵਾਰ ਦੋਵੇ ਛੋਟੀਆਂ ਭੈਣਾਂ ਰਾਜਨੀਤੀ ਅਤੇ ਹਲਕਾ ਦੇ ਕੰਮ-ਕਾਰ ਸੰਭਾਲ਼ਨ ਤੋਂ ਬਿਲਕੁਲ ਹੀ ਅਨਜਾਣ ਹਨ। ਸਰਦਾਰ ਬਰਾੜ ਨੇ ਕਿਹਾ ਕੇ ਮੋਗਾ ਦੇ ਲੋਕ ਕਾਂਗਰਸ ਤੋ ਬਹੁਤ ਨਿਰਾਸ਼ ਹਨ ਕਿਓਕੇ ਕਾਂਗਰਸ ਹਰ ਵਾਰ ਨਵਾਂ ਚਿਹਰਾ ਲੈ ਕੇ ਲੋਕ ਕਚਹਿਰੀ ਵਿੱਚ ਆ ਜਾਂਦੀ ਹੈ ਜੋ ਕੇ ਸਰਾਸਰ ਲੋਕ-ਤੰਤਰ ਦਾ ਘਾਣ ਹੈ। ਕਿਓਕੇ ਇਸ ਵਾਰ ਪਬਲਿਕ ਨੇ ਕਾਂਗਰਸੀ ਵਿਧਾਇਕ ਤੋ ਲੰਘੇ ਪੰਜ ਸਾਲਾਂ ਦਾ ਹਿਸਾਬ ਲੈਣਾ ਸੀ ਪਰ ਕਾਂਗਰਸ ਹਰ ਵਾਰ ਦੀ ਤਰਾਂ ਇਸ ਵਾਰ ਵੀ ਨਵਾਂ ਚਿਹਰਾ ਲੋਕ ਕਚਹਿਰੀ ਵਿੱਚ ਲੈ ਆਈ ਜੋ ਕੇ ਸਰਾਸਰ ਗਲਤ ਹੈ। ਅਤੇ ਆਮ ਆਦਮੀ ਪਾਰਟੀ ਵੱਲੋ ਵੀ ਮਗਰਲੇ ਪੰਜ ਸਾਲਾਂ ਤੋ ਪਾਰਟੀ ਲਈ ਬਹੁਤ ਮਿਹਨਤ ਕੀਤੀ ਪਰ ਓਸਦੀ ਮਿਹਨਤ ਨੂੰ ਦਰਕਿਨਾਰ ਕਰਕੇ ਹਲਕੇ ਤੋ ਬਾਹਰਲਾ ਉਮੀਦਵਾਰ ਲੋਕ ਕਚਹਿਰੀ ਵਿੱਚ ਲੈ ਆਏ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਿਰਾਸ਼ਾ ਦੇ ਆਲਮ ਆ ਗਏ। ਪੰਜਾਬ ਦੇ ਸੂਬਾ ਪ੍ਰਧਾਨ ਰੋਬਿਨ ਬਰਾੜ ਨੇ ਸੰਬੋਧਨ ਹੁੰਦੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੀਆਂ ਮਨਮਰਜ਼ੀਆਂ ਤੋ ਨਿਰਾਸ਼ ਹੋ ਕੇ ਇਸ ਵਾਰ ਪਰਵਾਸੀ ਪੰਜਾਬੀ ਵੀ ਆਮ ਆਦਮੀ ਪਾਰਟੀ ਤੋ ਕਿਨਾਰਾ ਕਰ ਗਏ।