ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਬਿਲਕੁਲ ਅੱਕੇ ਪਏ ਹਨ--ਬਰਜਿੰਦਰ ਸਿੰਘ ਮੱਖਣ ਬਰਾੜ
ਮੋਗਾ, 1 ਫਰਵਰੀ (ਜਸ਼ਨ): ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਚੋਣ ਪ੍ਰਚਾਰ ਨੂੰ ਬਲ ਮਿਲਿਆ ਜਦੋਂ ਪਿੰਡ ਦੌਲਤਪੁਰਾ ਨੀਵਾਂ ਤੋਂ ਕਈ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਬਾਬਾ ਦੀਦਾਰ ਸਿੰਘ ਨਗਰ ਦੁੱਨੇਕੇ ਆਪਣੇ ਗ੍ਰਹਿ ਵਿਖੇ ਸ਼ਾਮਿਲ ਕਰਨ ਵੇਲੇ ਮੱਖਣ ਬਰਾੜ ਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਬਿਲਕੁਲ ਅੱਕੇ ਪਏ ਹਨ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਲਗਾਤਾਰ ਸ਼ਿਰਕਤ ਕਰ ਕੇ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਨੂੰ ਵੱਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ 20 ਫਰਵਰੀ ਨੂੰ ਹਲਕਾ ਮੋਗਾ ਦੇ ਲੋਕ ਉਨ੍ਹਾਂ ਦੀ ਵੱਡੀ ਲੀਡ ਨਾਲ ਜਿੱਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਬਲਜੀਤ ਸਿੰਘ, ਕੰਡਕਟਰ ਸ਼ਾਮ ਸਿੰਘ, ਨਰਿੰਦਰ ਸਿੰਘ ਉੱਪਲ, ਡਾ. ਮਨਮੋਹਨ ਸਿੰਘ ਪਾਸੀ, ਜੱਗਾ, ਕੁਲਵਿੰਦਰ ਸਿੰਘ ਹਾਂਡਾ, ਮਹਿੰਦਰਪਾਲ ਬਰਾੜ, ਡਾ. ਬੱਬੂ, ਜੱਗੀ ਛਾਬੜਾ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਦੌਲਤਪੁਰਾ, ਗੁਰਮੀਤ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਸੱਦਾ ਸਿੰਘ ਵਾਲਾ, ਜਗਸੀਰ ਸਿੰਘ ਲੱਡੂ, ਜੋਗਿੰਦਰ ਸਿੰਘ, ਚਮਕੌਰ ਸਿੰਘ, ਜਸਵੀਰ ਸਿੰਘ ਬਰਾੜ, ਮੋਠਾਂ ਸਿੰਘ ਬਾਘੇਵਾਲੀਆ, ਸਾਧੂ ਸਿੰਘ ਮਿਸਤਰੀ, ਮੈਂਬਰ ਜਸਪਾਲ ਸਿੰਘ ਆਦਿ ਹਾਜ਼ਰ ਸਨ।