ਮਾਲਵਿਕਾ ਸੂਦ ਨੇ ਸ਼ਹਿਰ 'ਚ ਕੀਤੀ ਡੋਰ ਟੂ ਡੋਰ ਕੰਪੇਨ

ਮੋਗਾ, 1 ਫ਼ਰਵਰੀ (ਜਸ਼ਨ ) ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਵਲੋਂ ਅੱਜ ਸ਼ਹਿਰ ਵਿਚ  ਡੋਰ ਟੂ ਡੋਰ ਕੰਪੇਨ ਕੀਤੀ ਗਈ । ਮੋਗਾ ਸ਼ਹਿਰ ਦੇ ਦੁਕਾਨਦਾਰਾਂ ਨੇ ਮਾਲਵਿਕਾ ਸੂਦ ਦਾ  ਸਵਾਗਤ ਕਰਦਿਆਂ ਸਮਰਥਨ ਦਾ ਭਰੋਸਾਦਿੱਤਾ । ਮਾਲਵਿਕਾ ਸੂਦ ਨੇ ਕਿਹਾ ਕਿ ਉਹ ਮੋਗਾ ਹਲਕੇ ਦੀ ਧੀ ਬਣ ਕੇ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ  ਪਿਆਰ ਹੀ ਉਹਨਾਂ ਦੀ ਤਾਕਤ ਹੈ। ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਉਹਨਾਂ ਦਾ ਮੋਗਾ  ਹਲਕੇ ਨਾਲ ਬਹੁਤ ਪਿਆਰ ਹੈ, ਕਿਉਂਕਿ ਜਦੋਂ ਤੋਂ ਉਨ੍ਹਾਂ ਨੂੰ ਮੋਗਾ ਹਲਕੇ  ਦੇ ਪਿੰਡਾਂ ਅਤੇ ਮੋਗਾ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਲਾਕੇ ਦੇ ਲੋਕਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਤੇ ਹਲਕੇ ਦੇ ਲੋਕ ਵੀ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਨ ਤੇ ਪ੍ਰਮਾਤਮਾ ਮਿਹਰ ਕਰੇ ਕਿ ਸੂਬੇ ਵਿਚ ਕਾਂਗਰਸ  ਦੀ ਸਰਕਾਰ ਬਣੇ ਤਾਂ ਇਸ ਮੋਗਾ ਇਲਾਕੇ ਦੀ ਹੋਰ ਵੀ ਤਰੱਕੀ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਲਈ ਜੋਂ ਸਹੁੂਲਤਾਂ ਦਾ ਐਲਾਨ ਉਹਨਾਂ ਦੇ ਪਰਿਵਾਰ ਵਲੋਂ ਕੀਤਾ ਗਿਆ  ਹੈ ਉਨ੍ਹਾਂ ਤੇ ਅਮਲ ਚੋਣਾਂ ਖਤਮ ਹੁੰਦਿਆਂ ਹੀ ਅਰੰਭਿਆ ਜਾਵੇਗਾ । ਇਸ ਮੌਕੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।