ਕਾਮਰੇਡ ਬਲਕਰਨ ਮੋਗਾ ਨੇ ਨਾਮਜਦਗੀ ਪੱਤਰ ਦਾਖਲ ਕੀਤੇ
ਮੋਗਾ31 ਜਨਵਰੀ (ਜਸ਼ਨ):ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਤੇ ਪ੍ਰਗਤੀਸ਼ੀਲ ਮੰਚ ਪੰਜਾਬ ਵੱਲੋਂ ਸਾਥੀ ਬਲਕਰਨ ਮੋਗਾ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਨਾਮਜਦਗੀ ਕਾਗਜ਼ ਦਾਖਲ ਕੀਤੇ। ਉਹਨਾਂ ਨੇ ਕਾਗਜ਼ ਦਾਖਲ ਕਰਨ ਤੋਂ ਬਾਅਦ ਸਕਿਊਰਿਟੀ ਲੈਣ ਤੋਂ ਵੀ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਲੋਕਾਂ ਲਈ ਕੰਮ ਕਰਦਿਆਂ ਲੋਕਾਂ ਤੋ ਕੋਈ ਖਤਰਾ ਨਹੀਂ। ਅਸੀ vip ਕਲਚਰ ਖਤਮ ਕਰਨਾ ਚਾਹੁੰਦੇ ਹਾ । ਪੱਤਰਕਾਰਾਂਨਾਲ ਰੂਬਰੂ ਹੁੰਦਿਆ ਹਲਕਾ ਦੇ ਇਹਨਾਂ ਮੁੱਦਿਆਂ ਜਿਵੇਂ ਵਾਤਾਵਰਨ ਦੀ ਸਾਭ ਸੰਭਾਲ ਕਰਦਿਆ ਸ਼ਹਿਰ ਅਤੇ ਪਿੰਡਾਂ ਵਿਚ ਪੀਣ ਵਾਲੇ ਪਾਣੀ, ਸੀਵਰੇਜ ਦਾ ਪ੍ਰਬੰਧ ,ਗੰਦੇ ਪਾਣੀ ਦੀ ਨਿਕਾਸੀ,ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ , ਮੋਗਾ ਸ਼ਹਿਰ ਵਿੱਚ ਸਰਕਾਰੀ ਕਾਲਜ ਲੈ ਕੇ ਆਉਣਾ। ਇਸ ਤੋਂ ਇਲਾਵ ਹਰ ਇਕ ਲਈ ਰੁਜ਼ਗਾਰ , ਇਕਸਾਰ ਸਿਹਤ ਅਤੇ ਵਿਦਿਆ ਦੀ ਗਾਰੰਟੀ ਕਰਦੇ ਕਾਨੂੰਨ ਬਣਾਉਣਾ ,ਬਿਜਲੀ ਬਿਲ ਹਰ ਮਹੀਨੇ ਕਰਦਿਆਂ ਪਰ ਯੂਨਿਟ ਰੇਟ ਆਮ ਲੋਕਾਂ ਦੀ ਆਮਦਨ ਅਨੁਸਾਰ ਘੱਟੋ ਘੱਟ ਕਰਨਾ ਸਾਡੀਆਂ ਮੁੱਖ ਤਰਜੀਹਾ ਹਨ। ਬਲਕਰਨ ਮੋਗਾ ਨੇ ਕਿਹਾ ਕਿ ਅਸੀ ਪਿਛਲੇ ਲੰਮੇ ਸਮੇ ਤੋ ਇਹ ਵੀ ਮੰਗ ਕਰਦੇ ਆ ਰਹੇ ਹਾ ਕਿ ਰਾਜਨੀਤਿਕ ਪਾਰਟੀਆ ਵੱਲੋ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆ ਲਈ ਕਾਨੂਨੀ ਤੋਰ ਤੇ ਜਵਾਬਦੇਹੀ ਤਹਿ ਕਰਦਿਆ ਪਾਬੰਦ ਬਣਾਇਆ ਜਾਵੇ ਤੇ ਹਲਕੇ ਦੇ ਵੋਟਰਾ ਨੂ ਚੁਣੇ ਹੋਏ ਉਮੀਦਵਾਰ ਨੂ ਬੇਵਿਸ਼ਵਾਸੀ ਮਤਾ ਲਿਆ ਕੇ ਜਨਮਤ ਸੰਗਿ੍ਹ ਰਾਹੀ ਵਾਪਿਸ ਬੁਲਾਉਣ ਦਾ ਵੀ ਅਧਿਕਾਰ ਦਿੱਤਾ ਜਾਵੇ।ਇਸ ਮੌਕੇ ਹਾਜ਼ਰ ਸਾਥੀ ਪਾਰਟੀ ਦੇ ਸੁਬਾਈ ਆਗੂ ਕਮਲਜੀਤ ਸਿੰਘ,ਨਵਜੋਤ ਸਿੰਘ ਜੋਗੇ ਵਾਲਾ, ਹਰਜੀਤ ਸਿੰਘ, ਅਮਨਦੀਪ ਸਿੰਘ ਸਿੰਘਾ ਵਾਲਾ, ਸੁਖਦੀਪ ਸਿੰਘ , ਹਰਜੀਤ ਕੌਰ, ਅਮਰਜੀਤ ਸਿੰਘ, ਛਿੰਦਰ ਕੌਰ ਅਤੇ ਅਕਸ ਭੁੱਲਰ ਆਦਿ ਹਾਜਰ ਸਨ।