ਵਿਧਾਇਕ ਡਾ: ਹਰਜੋਤ ਕਮਲ ਨੇ ਨਵੀਨ ਸਿੰਗਲਾ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ

ਮੋਗਾ, 30 ਜਨਵਰੀ (ਜਸ਼ਨ): ਪਿਛਲੇ ਦਿਨੀਂ ਗਰੇਟ ਪੰਜਾਬ ਪਿ੍ਰੰਟਰਜ਼ ਅਤੇ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਵੀਨ ਸਿੰਗਲਾ ਦੀ ਮਾਤਾ ਸ਼੍ਰੀਮਤੀ ਕਾਂਤਾ ਰਾਣੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ । ਉਹਨਾਂ ਦੇ ਰੁਖ਼ਸਤ ਹੋਣ ਉਪਰੰਤ ਉਹਨਾਂ ਦੇ ਸਪੁੱਤਰ ਸ਼੍ਰੀ ਨਵੀਨ ਸਿੰਗਲਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕੇ ਮੋਗਾ ਦੇ ਉਮੀਦਵਾਰ ਡਾ: ਹਰਜੋਤ ਕਮਲ ਉਚੇਚੇ ਤੌਰ ’ਤੇ ਪਹੁੰਚੇ ਅਤੇ ਉਹਨਾਂ ਨਵੀਨ ਸਿੰਗਲਾ ਦੇ ਪਿਤਾ ਅਤੇ ਸਮੁੱਚੇ ਸਿੰਗਲਾ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਖਿਆ ਕਿ ਸ਼੍ਰੀਮਤੀ ਕਾਂਤਾ ਰਾਣੀ, ਨੇ ਸਿੰਗਲਾ ਪਰਿਵਾਰ ਦੀ ਉੱਨਤੀ ਅਤੇ ਚੜ੍ਹਦੀ ਕਲਾ ਲਈ ਸਖਤ ਮਿਹਨਤ ਕੀਤੀ ਅਤੇ ਆਪਣੇ ਸਪੁੱਤਰ ਨੂੰ ਵੀ ਸੇਵਾ ਭਾਵਨਾ ਦੇ ਗੁਣਾਂ ਦੇ ਧਾਰਨੀ ਬਣਾਇਆ । ਡਾ: ਕਮਲ ਨੇ ਆਖਿਆ ਕਿ ਅੱਜ ਸਮੁੱਚੇ ਮੋਗਾ ਜ਼ਿਲ੍ਹੇ ਵਿਚ ਸ਼੍ਰੀ ਨਵੀਨ ਸਿੰਗਲਾ ਆਪਣੇ ਹੁਨਰ, ਨਿਮਰ ਸੁਭਾਅ  ਅਤੇ ਮਾਨਵਤਾ ਦੀ ਸੇਵਾ ਲਈ ਜਾਣੇ ਜਾਂਦੇ ਹਨ ਅਤੇ ਇਹ ਸਭ ਉਹਨਾਂ ਨੂੰ ਮਾਤਾ ਜੀ ਵੱਲੋਂ ਮਿਲੇ ਚੰਗੇ ਸੰਸਕਾਰਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ। ਇਸ ਮੌਕੇ ਪਿ੍ਰੰਸ ਗੈਦੂ, ਸਰਪੰਚ ਜਗਮੀਨ ਸਿੰਘ ਮੀਨਾ, ਪਵਨਦੀਪ ਸਿੰਘ ਸਰਾਂ ਕਾਲੀਏਵਾਲਾ, ਸਰਪੰਚ ਮੇਜਰ ਸਿੰਘ ਕੋਟ ਭਾਊ, ਗੁਰਮਿੰਦਰਜੀਤ ਸਿੰਘ ਬਬਲੂ, ਦੀਸ਼ਾ ਬਰਾੜ, ਅਮਨ, ਬਹਾਦਰ ਬੱਲੀ ਆਦਿ ਹਾਜ਼ਰ ਸਨ। ਇਸ ਮੌਕੇ ਨਵੀਨ ਸਿੰਗਲਾ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਸ਼੍ਰੀਮਤੀ ਕਾਂਤਾ ਰਾਣੀ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪੱਗੜੀ 4 ਫਰਵਰੀ ਦਿਨ ਸ਼ੱੁਕਰਵਾਰ ਨੂੰ ਮਾਘੀ ਰਿਜ਼ੋਰਟ ਵਿਚ 12.30 ਤੋਂ 2 ਵਜੇ ਤੱਕ ਹੋਵੇਗੀ।